ਭਾਰਤ ’ਚ ਅਮਰੀਕਾ ਦੇ ਅਗਲੇ ਰਾਜਦੂਤ ਹੋ ਸਕਦੇ ਨੇ ਲਾਸ ਏਂਜਲਸ ਦੇ ਮੇਅਰ

478
ਸਾਨ ਫਰਾਂਸਿਸਕੋ, 18 ਜੂਨ (ਪੰਜਾਬ ਮੇਲ)- ਲਾਸ ਏਂਜਲਸ ਦੇ ਮੇਅਰ ਐਰਿਕ ਗੈਰਸਟੀ ਭਾਰਤ ’ਚ ਅਮਰੀਕਾ ਦੇ ਅਗਲੇ ਰਾਜਦੂਤ ਹੋ ਸਕਦੇ ਹਨ। ਵਾਈਟ ਹਾਊਸ ਵਲੋਂ ਐਲਾਨ ਕੀਤੇ ਗਏ ਮੈਕਸੀਕੋ ਅਤੇ ਇਜ਼ਰਾਈਲ ਦੇ ਰਾਜਦੂਤਾਂ ’ਚ ਉਨ੍ਹਾਂ ਦਾ ਨਾਂਅ ਸ਼ਾਮਿਲ ਨਹੀਂ ਸੀ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ਤੋਂ ਸਹਿਮਤੀ ਮਿਲਣ ਉਪਰੰਤ ਉਨ੍ਹਾਂ ਦੇ ਨਾਂਅ ਦਾ ਐਲਾਨ ਕਰ ਦਿੱਤਾ ਜਾਵੇਗਾ। ਵਾਸ਼ਿੰਗਟਨ ਸਟੇਟ ਦੇ ਸਾਬਕਾ ਕਾਂਗਰਸਮੈਨ ਜਿਮ ਮੈਕਡਰਮੋਟ ਦੇ ਨਾਲ ਗੈਰਸਟੀ ਦਾ ਨਾਂਅ ਪਿਛਲੇ ਕੁਝ ਹਫ਼ਤਿਆਂ ਤੋਂ ਚਰਚਾ ’ਚ ਹੈ ਪਰ ਕਰੀਬ ਦੋ ਦਰਜਨ ਵਾਰ ਭਾਰਤ ਦਾ ਦੌਰਾ ਕਰਨ ਵਾਲੇ ਅਤੇ ਇਕ ਡਾਕਟਰ ਵਜੋਂ ਭਾਰਤ ਨਾਲ ਮਜ਼ਬੂਤ ਸਾਂਝ ਦੇ ਬਾਵਜੂਦ ਉਨ੍ਹਾਂ ਦੀ ਵਡੇਰੀ ਉਮਰ (84) ਉਨ੍ਹਾਂ ਖ਼ਿਲਾਫ਼ ਗਈ, ਜਿਸ ਕਾਰਨ ਗੈਰਸਟੀ ਨੂੰ ਇਹ ਮੌਕਾ ਮਿਲੇਗਾ।