ਭਾਰਤੀ ਫ਼ਲਾਈਟਸ ’ਤੇ ਏਅਰ ਕੈਨੇਡਾ ਵੱਲੋਂ 22 ਜੂਨ ਤੱਕ ਰੋਕ

87
Share

ਟੋਰਾਂਟੋ,  16 ਮਈ (ਪੰਜਾਬ ਮੇਲ)- ਭਾਰਤ ਅਤੇ ਪਾਕਿਸਤਾਨ ਦੀਆਂ ਫ਼ਲਾਈਟਸ ’ਤੇ ਪਾਬੰਦੀ ਲਾਉਣ ਮਗਰੋਂ ਕੈਨੇਡਾ ਦੇ ਹਵਾਈ ਅੱਡਿਆਂ ’ਤੇ ਕੋਰੋਨਾ ਮਰੀਜ਼ਾਂ ਦੀ ਆਮਦ ਵਿਚ ਕਮੀ ਦਰਜ ਕੀਤੀ ਗਈ ਹੈ। ਹੈਲਥ ਕੈਨੇਡਾ ਦੇ ਅੰਕੜਿਆਂ ਮੁਤਾਬਕ 10 ਅਪ੍ਰੈਲ ਤੋਂ 23 ਅਪ੍ਰੈਲ ਦਰਮਿਆਨ ਕੈਨੇਡਾ ਪਹੁੰਚੀਆਂ 135 ਇੰਟਰਨੈਸ਼ਨਲ ਫ਼ਲਾਈਟਸ ਵਿਚ ਕੋਰੋਨਾ ਮਰੀਜ਼ ਮਿਲੇ ਜਿਨ੍ਹਾਂ ਵਿਚੋਂ 36 ਭਾਰਤ ਤੋਂ ਆਈਆਂ ਸਨ ਅਤੇ 2 ਪਾਕਿਸਤਾਨ ਨਾਲ ਸਬੰਧਤ ਮਿਲੀਆਂ। ਉਧਰਲ ਏਅਰ ਕੈਨੇਡਾ ਵੱਲੋਂ ਕੈਨੇਡਾ ਅਤੇ ਭਾਰਤ ਦਰਮਿਆਨ ਫ਼ਲਾਈਟਸ ’ਤੇ ਰੋਕ 22 ਜੂਨ ਤੱਕ ਵਧਾ ਦਿਤੀ ਗਈ ਹੈ ਪਰ ਟ੍ਰਾਂਸਪੋਰਟ ਮੰਤਰੀ ਓਮਰ ਅਲਗਬਰਾ ਨੇ ਕਿਹਾ ਕਿ ਫ਼ਿਲਹਾਲ ਪਾਬੰਦੀ ਦੀ ਮਿਆਦ ਵਧਾਉਣ ਦਾ ਕੋਈ ਵਿਚਾਰ ਨਹੀਂ। ਟ੍ਰਾਂਸਪੋਰਟ ਕੈਨੇਡਾ ਵੱਲੋਂ 22 ਅਪ੍ਰੈਲ ਨੂੰ 30 ਦਿਨ ਵਾਸਤੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਪਾਬੰਦੀ ਲਾ ਦਿਤੀ ਗਈ ਜਿਸ ਮਗਰੋਂ ਕੋਰੋਨਾ ਮਰੀਜ਼ਾਂ ਵਾਲੇ ਜਹਾਜ਼ਾਂ ਦੀ ਗਿਣਤੀ ਸਿਰਫ਼ 56 ਰਹਿ ਗਈ।


Share