ਭਾਰਤੀ ਹਾਕੀ ਟੀਮ ਨੇ ਜਰਮਨੀ ਨੂੰ ਹਰਾ ਕੇ ਰਚਿਆ ਇਤਿਹਾਸ, 41 ਸਾਲਾਂ ਬਾਅਦ ਜਿੱਤਿਆ ਮੈਡਲ

4089
Share

ਟੋਕੀਓ,  5 ਅਗਸਤ (ਪੰਜਾਬ ਮੇਲ)- ਭਾਰਤੀ ਪੁਰਸ਼ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾਉਂਦੇ ਹੋਏ ਕਾਂਸੀ ਤਮਗਾ ਆਪਣੇ ਨਾਮ ਕਰਕੇ 41 ਸਾਲਾਂ ਬਾਅਦ ਹਾਕੀ ਵਿਚ ਮੈਡਲ ਜਿੱਤਿਆ ਹੈ। ਇਸ ਮੈਚ ਵਿਚ ਟੀਮ ਇੰਡੀਆ ਦੀ ਸ਼ੁਰੂਆਤ ਭਾਵੇਂ ਹੀ ਖ਼ਰਾਬ ਰਹੀ ਹੋਵੇ ਪਰ ਉਸ ਨੇ ਲਗਾਤਾਰ ਗੋਲ ਕਰਕੇ ਵਾਪਸੀ ਕੀਤੀ। ਹਾਲਾਂਕਿ, ਇਸਦੇ ਬਾਵਜੂਦ, ਜਰਮਨੀ ਨੇ ਇਕ ਸਮੇਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਟੀਮ ਇੰਡੀਆ ਨੇ ਇਕ ਵਾਰ ਫਿਰ ਜ਼ਬਰਦਸਤ ਵਾਪਸੀ ਕੀਤੀ ਅਤੇ 5-4 ਦੀ ਬੜ੍ਹਤ ਲੈ ਲਈ ਅਤੇ ਇਸ ਨੂੰ ਅੰਤ ਤੱਕ ਬਰਕਰਾਰ ਰੱਖਿਆ ਅਤੇ ਜਿੱਤ ਪ੍ਰਾਪਤ ਕੀਤੀ। ਪਹਿਲੇ ਕੁਆਟਰ ਵਿਚ ਜਰਮਨੀ ਨੇ ਭਾਰਤ ਉੱਤੇ ਦਬਦਬਾ ਬਣਾਇਆ। ਇਸ ਕੁਆਟਰ ਵਿਚ ਜਰਮਨੀ ਬਹੁਤ ਹਮਲਾਵਰ ਨਜ਼ਰ ਆਇਆ। ਜਰਮਨੀ ਦੀ ਟੀਮ ਨੇ ਪਹਿਲੇ ਮਿੰਟ ਵਿਚ ਹੀ ਗੋਲ ਕਰਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਅਤੇ ਸ਼ੁਰੂਆਤੀ ਬੜ੍ਹਤ ਹਾਸਲ ਕਰ ਲਈ। ਉਸ ਨੂੰ ਪਹਿਲੇ ਕੁਆਰਟਰ ਦੀ ਸਮਾਪਤੀ ਤੋਂ ਪਹਿਲਾਂ ਪੈਨਲਟੀ ਕਾਰਨਰ ਮਿਲੇ। ਭਾਰਤ ਨੇ ਇਸ ‘ਤੇ ਸ਼ਾਨਦਾਰ ਬਚਾਅ ਕੀਤਾ ਅਤੇ ਜਰਮਨੀ ਦੀ ਬੜ੍ਹਤ ਨੂੰ 1-0 ਤੱਕ ਹੀ ਰੱਖਿਆ। ਸ਼੍ਰੀਜੇਸ਼ ਨੇ ਲਗਾਤਾਰ ਦੋ ਗੋਲ ਰੋਕੇ।

ਦੂਜੇ ਹਾਫ ਵਿਚ ਭਾਰਤ ਨੇ ਸ਼ਾਨਦਾਰ ਖੇਡ ਦਿਖਾਈ। ਭਾਰਤ ਨੇ ਨਾ ਸਿਰਫ਼ ਲਗਾਤਾਰ ਗੋਲ ਕੀਤੇ ਸਗੋਂ ਜਰਮਨੀ ਦੇ ਖਿਡਾਰੀਆਂ ਨੂੰ ਵੀ ਹੈਰਾਨ ਕਰ ਦਿੱਤਾ। ਦੂਜੇ ਹਾਫ਼ ਵਿਚ ਜਰਮਨੀ ਦੀ ਟੀਮ ਦਬਾਅ ਵਿਚ ਦਿਖਾਈ ਦਿੱਤੀ। ਜਦਕਿ ਭਾਰਤ ਦੇ ਖਿਡਾਰੀ ਲਗਾਤਾਰ ਗੋਲ ਦੀ ਭਾਲ ਵਿਚ ਸਨ, ਜਿਸ ਦਾ ਉਨ੍ਹਾਂ ਨੂੰ ਲਾਭ ਹੋਇਆ। ਸਿਮਰਨਜੀਤ ਸਿੰਘ ਨੇ ਹਾਕੀ ਪ੍ਰੇਮੀਆਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਗੋਲ ਕੀਤੇ।

ਇਕ ਸਮਾਂ ਅਜਿਹਾ ਵੀ ਆਇਆ ਜਦੋਂ ਜਰਮਨੀ ਮੈਚ ਵਿਚ 3-1 ਨਾਲ ਅੱਗੇ ਸੀ ਪਰ ਫਿਰ ਭਾਰਤ ਨੇ ਸ਼ਾਨਦਾਰ ਖੇਡ ਦਿਖਾਈ ਅਤੇ ਜਰਮਨੀ ਨੂੰ ਪਰੇਸ਼ਾਨ ਕਰ ਦਿੱਤਾ। ਗੋਲਕੀਪਰ ਸ੍ਰੀਜੇਸ਼ ਵੀ ਗੋਲ ‘ਤੇ ਖੜ੍ਹੇ ਰਹੇ ਅਤੇ ਉਨ੍ਹਾਂ ਨੇ ਆਖ਼ਰੀ ਮਿੰਟ ਤੱਕ ਜਰਮਨੀ ਨੂੰ ਲੀਡ ਲੈਣ ਦਾ ਕੋਈ ਮੌਕਾ ਨਹੀਂ ਦਿੱਤਾ। ਬਹੁਤ ਸਾਰੇ ਪੈਨਲਟੀ ਸਟਰੋਕ ਨੂੰ ਵੀ ਰੋਕਿਆ। ਸਿਮਰਨਜੀਤ ਸਿੰਘ ਨੇ 3 ਗੋਲ ਕੀਤੇ ਅਤੇ ਭਾਰਤ ਨੂੰ ਮੈਚ ਵਿਚ ਵਾਪਸੀ ਦਿਵਾਈ। ਜਰਮਨੀ ਦੀ ਟੀਮ ਦੂਜੇ ਹਾਫ਼ ਵਿਚ ਉਹ ਕਮਾਲ ਨਹੀਂ ਦਿਖਾ ਸਕੀ ਜੋ ਉਸਨੇ ਪਹਿਲੇ ਹਾਫ਼ ਵਿਚ ਦਿਖਾਇਆ ਸੀ।

ਭਾਰਤ ਲਈ ਪਹਿਲਾ ਗੋਲ ਸਿਮਰਨਜੀਤ ਸਿੰਘ ਨੇ ਕੀਤਾ। ਟੋਕੀਓ ਓਲੰਪਿਕ ਵਿਚ ਇਹ ਉਸਦਾ ਦੂਜਾ ਗੋਲ ਸੀ। ਹਾਰਦਿਕ ਸਿੰਘ ਨੂੰ ਦੂਜਾ ਗੋਲ ਕਰਨ ਦਾ ਮੌਕਾ ਮਿਲਿਆ। ਤੀਜਾ ਗੋਲ ਕਰਨ ਦਾ ਮੌਕਾ ਦੁਬਾਰਾ ਸਿਮਰਨਜੀਤ ਸਿੰਘ ਦੇ ਹਿੱਸੇ ਆਇਆ। ਚੌਥਾ ਗੋਲ ਰੁਪਿੰਦਰ ਪਾਲ ਸਿੰਘ ਨੇ ਕੀਤਾ, ਜਿਸ ਨੇ ਪੈਨਲਟੀ ਸਟਰੋਕ ਨੂੰ ਗੋਲ ਵਿਚ ਬਦਲ ਦਿੱਤਾ। ਇਹ ਉਹ ਪਲ ਸੀ ਜਦੋਂ ਭਾਰਤ ਮੈਚ ਵਿਚ 4-3 ਨਾਲ ਅੱਗੇ ਗਿਆ ਅਤੇ ਫਿਰ ਸਿਮਰਨਜੀਤ ਸਿੰਘ ਨੇ ਪੰਜਵਾਂ ਗੋਲ ਕੀਤਾ, ਜਿਸ ਤੋਂ ਬਾਅਦ ਭਾਰਤ ਨੇ ਜਰਮਨੀ ਉੱਤੇ 5-4 ਦੀ ਬੜ੍ਹਤ ਬਣਾ ਲਈ, ਜੋ ਮੈਚ ਦੇ ਅੰਤ ਤੱਕ ਕਾਇਮ ਰਹੀ।.


Share