ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ ਸਮੇਤ 4 ਖਿਡਾਰੀ ਕੋਰੋਨਾ ਪਾਜ਼ੀਟਿਵ

592
Share

ਬੈਂਗਲੁਰੂ, 8 ਅਗਸਤ (ਪੰਜਾਬ ਮੇਲ)- ਭਾਰਤ ਦੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਜਸਕਰਨ ਸਿੰਘ ਤੇ ਵਰੁਣ ਕੁਮਾਰ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਨੈਸ਼ਨਲ ਸੈਂਟਰ ਆਫ ਐਕਸੀਲੇਂਸ (ਐੱਨ.ਸੀ.ਓ.ਈ.) ‘ਚ ਰਾਸ਼ਟਰੀ ਹਾਕੀ ਕੈਂਪ ਦੀ ਰਿਪੋਰਟ ਤੋਂ ਬਾਅਦ ਕੋਵਿਡ-19 ਪਾਜ਼ੀਟਿਵ ਪਾਏ ਗਏ ਹਨ। ਹਾਕੀ ਇੰਡੀਆ ਨੇ ਬੀਤੇ ਦਿਨ ਹੀ ਕੋਵਿਡ-19 ਟੈਸਟ ਐਥਲੀਟਾਂ ਦੇ ਲਈ ਲਾਜ਼ਮੀ ਕੀਤਾ ਸੀ। ਇਸ ਦੌਰਾਨ ਪਾਜ਼ੇਟਿਵ ਐਥਲੀਟਸ ਨੇ ਆਪਣੇ ਸਾਥੀਆਂ ਦੇ ਨਾਲ ਇਕੱਠੇ ਯਾਤਰਾ ਕੀਤੀ ਸੀ, ਇਸ ਲਈ ਸਾਰਿਆਂ ਦੀ ਜਾਂਚ ਫਿਰ ਹੋਵੇਗੀ।
ਹਾਲਾਂਕਿ ਇਸ ਤੋਂ ਪਹਿਲਾਂ ਰੈਪਿਡ ਟੈਸਟ ‘ਚ ਚਾਰੋਂ ਨੈਗੇਟਿਵ ਪਾਏ ਗਏ ਸਨ। ਇਸ ਤੋਂ ਬਾਅਦ ਮਨਪ੍ਰੀਤ ਤੇ ਸੁਰਿੰਦਰ ‘ਚ ਕੋਵਿਡ-19 ਦੇ ਕੁਝ ਲੱਛਣ ਪਾਏ ਗਏ। ਟੈਸਟ ਦੇ ਨਤੀਜੇ ਅਜੇ ਵੀ ਐੱਸ਼ ਏa ਆਈa ਨੂੰ ਨਹੀਂ ਸੌਂਪੇ ਹਨ। ਸੂਬਾ ਸਰਕਾਰ ਨੇ ਐੱਸ਼ ਏa ਆਈa ਅਧਿਕਾਰੀਆਂ ਨੂੰ ਟੈਸਟ ਨਤੀਜਿਆਂ ਦੀ ਅਜੇ ਸੂਚਨਾ ਹੀ ਦਿੱਤੀ ਹੈ। ਕੁਝ ਟੈਸਟ ਨਤੀਜਿਆਂ ਦਾ ਅਜੇ ਵੀ ਇੰਤਜ਼ਾਰ ਹੈ। ਹੁਣ ਮਨਪ੍ਰੀਤ ਸਮੇਤ ਸਾਰੇ ਐਥਲੀਟਾਂ ਨੂੰ ਸਿਹਤ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਅਲੱਗ (ਵੱਖ) ‘ਚ ਰੱਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਐਥਲੀਟਾਂ ਨੇ ਹੋਰ ਐਥਲੀਟਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਜੋ ਪਹਿਲਾਂ ਤੋਂ ਹੀ ਕੈਂਪ ‘ਚ ਮੌਜੂਦ ਸਨ। ਇਸ ਦੌਰਾਨ ਭਾਰਤੀ ਕਪਤਾਨ ਮਨਪ੍ਰੀਤ ਨੇ ਕਿਹਾ- ਮੈਂ ਕੈਂਪ ‘ਚ ਹਾਂ, ਜਿਸ ਤਰ੍ਹਾਂ ਅਧਿਕਾਰੀਆਂ ਨੇ ਸਥਿਤੀ ਨੂੰ ਸੰਭਾਲਿਆ ਹੈ ਉਸ ਤੋਂ ਮੈਂ ਬਹੁਤ ਖੁਸ਼ ਹਾਂ।


Share