ਭਾਰਤੀ ਹਵਾਈ ਫ਼ੌਜ ਵਿਚ ਸ਼ਾਮਲ ਹੋਇਆ ਲੜਾਕੂ ਜਹਾਜ਼ ਰਾਫ਼ੇਲ

621
Share

ਅੰਬਾਲਾ, 10 ਸਤੰਬਰ (ਪੰਜਾਬ ਮੇਲ)-ਫ਼ਰਾਂਸ ਤੋਂ ਖ਼ਰੀਦੇ ਰਾਫ਼ੇਲ ਲੜਾਕੂ ਜਹਾਜ਼ ਅੱਜ ਰਸਮੀ ਤੌਰ ‘ਤੇ ਭਾਰਤੀ ਹਵਾਈ ਫ਼ੌਜ ਵਿਚ ਸ਼ਾਮਲ ਹੋ ਗਏ। ਅੰਬਾਲਾ ਏਅਰਫ਼ੋਰਸ ਸਟੇਸ਼ਨ ‘ਤੇ ਹੋਏ ਸਮਾਗਮ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫ਼ਰਾਂਸ ਦੀ ਰੱਖਿਆ ਮੰਤਰੀ ਫ਼ਲੋਰੈਂਸ ਪਾਰਲੀ ਖ਼ਾਸ ਤੌਰ ‘ਤੇ ਸ਼ਿਰਕਤ ਕੀਤੀ। ਲੜਾਕੂ ਜਹਾਜ਼ਾਂ ਨੂੰ 17 ਗੋਲਡਨ ਐਰੋ ਸਕੁਅਡ੍ਰਨ ਵਿਚ ਸ਼ਮੂਲੀਅਤ ਤੋਂ ਪਹਿਲਾਂ ਹਿੰਦੂ, ਸਿੱਖ, ਮੁਸਲਮਾਨ ਅਤੇ ਈਸਾਈ ਧਰਮਾਂ ਮੁਤਾਬਕ ਅਰਦਾਸ ਅਤੇ ਪੂਜਾ ਕੀਤੀ ਗਈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰਾਫ਼ੇਲ ਦਾ ਭਾਰਤੀ ਹਵਾਈ ਫ਼ੌਜ ਵਿਚ ਸ਼ਾਮਲ ਹੋਣਾ ਪੂਰੀ ਦੁਨੀਆਂ ਵਾਸਤੇ ਸਖ਼ਤ ਸੁਨੇਹਾ ਹੈ।


Share