ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਨੂੰ ਜ਼ਮਾਨਤ ਮਿਲੀ

630
Share

ਮੁੰਬਈ, 23 ਨਵੰਬਰ (ਪੰਜਾਬ ਮੇਲ)- ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚਿਆ ਨੂੰ ਡਰੱਗਜ਼ ਮਾਮਲੇ ਵਿੱਚ ਕਿਲਾ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਗ੍ਰਿਫ਼ਤਾਰ ਕੀਤੇ ਜਾਣ ਬਾਅਦ ਐਤਵਾਰ ਨੂੰ ਇਨ•ਾਂ ਦੋਵਾਂ ਨੂੰ ਮੁੰਬਈ ਦੀ ਕਿਲਾ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੇ ਕੋਰਟ ਨੇ ਡਰੱਗਜ਼ ਕੇਸ ‘ਤੇ ਸੁਣਵਾਈ ਮਗਰੋਂ ਦੋਵਾਂ ਨੂੰ 4 ਦਸੰਬਰ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ, ਪਰ ਅੱਜ ਇਨ•ਾਂ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।

ਐਨਸੀਬੀ ਨੇ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚਿਆ ਨੂੰ ਗਾਂਜੇ ਦਾ ਸੇਵਨ ਕਰਨ ਅਤੇ ਘਰ ‘ਚ ਗਾਂਜਾ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਇਲਾਵਾ ਕੁਝ ਹੋਰ ਨਸ਼ੇ ਦੀਆਂ ਦਵਾਈਆਂ ਵੀ ਭਾਰਤੀ ਦੇ ਘਰੋਂ ਮਿਲਣ ਦੀ ਗੱਲ ਸਾਹਮਣੇ ਆਈ ਸੀ। ਜਾਣਕਾਰੀ ਮੁਤਾਬਕ ਭਾਰਤੀ ਸਿੰਘ ਨੂੰ ਕਲਿਆਣ ਜੇਲ ‘ਚ ਸ਼ਿਫ਼ਟ ਕੀਤਾ ਗਿਆ ਸੀ, ਜਦਕਿ ਹਰਸ਼ ਲਿੰਬਾਚਿਆ ਨੂੰ ਤਲੋਜਾ ਜੇਲ ‘ਚ ਲਿਜਾਇਆ ਗਿਆ ਸੀ।
ਦਰਅਸਲ, ਸ਼ਨਿੱਚਰਵਾਰ ਨੂੰ ਐਨਸੀਬੀ ਨੇ ਡਰੱਗ ਤਸਕਰਾਂ ਕੋਲੋਂ ਖੁਫ਼ੀਆ ਸੂਚਨਾ ਮਿਲਣ ਬਾਅਦ ਭਾਰਤੀ ਸਿੰਘ ਦੇ ਅੰਧੇਰੀ, ਲੋਖੰਡਵਾਲਾ ਅਤੇ ਵਰਸੋਵਾ ਸਥਿਤ ਘਰਾਂ ਵਿੱਚ ਛਾਪਾ ਮਾਰਿਆ ਸੀ। ਇਸ ਦੌਰਾਨ ਏਜੰਸੀ ਨੂੰ 86.5 ਗ੍ਰਾਮ ਗਾਂਜਾ ਬਰਾਮਦ ਹੋਇਟਾ ਸੀ, ਜਿਸ ਤੋਂ ਬਾਅਦ ਏਜੰਸੀ ਨੇ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚਿਆ ਨੂੰ ਹਿਰਾਸਤ ਵਿੱਚ ਲੈ ਲਿਆ ਸੀ।


Share