ਭਾਰਤੀ ਵੁਮੈਨ ਕ੍ਰਿਕਟ ਟੀਮ ਆਈ.ਸੀ.ਸੀ. ਦੀ ਟੀ-20 ਰੈਂਕਿੰਗ ‘ਚ ਨਿਊਜ਼ੀਲੈਂਡ ਨੂੰ ਪਛਾੜ ਕੇ ਤੀਜੇ ਸਥਾਨ ‘ਤੇ ਪਹੁੰਚੀ

762

ਦੁਬਈ, 2 ਅਕਤੂਬਰ (ਪੰਜਾਬ ਮੇਲ)-ਭਾਰਤੀ ਦੀ ਬੀਬੀਆਂ ਦੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਨੂੰ ਪਛਾੜ ਕੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਦੀ ਤਾਜ਼ਾ ਟੀ-20 ਵਿਸ਼ਵ ਰੈਂਕਿੰਗ ਵਿਚ ਤੀਜੇ ਸਥਾਨ ‘ਤੇ ਪਹੁੰਚ ਗਈ ਹੈ, ਜਦਕਿ ਵਨ ਡੇ ਰੈਂਕਿੰਗ ਵਿਚ ਉਸ ਨੇ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ ਹੈ। ਆਈ.ਸੀ.ਸੀ. ਦੇ ਬਿਆਨ ਅਨੁਸਾਰ ਟੀ-20 ਰੈਂਕਿੰਗ ‘ਚ ਆਸਟਰੇਲੀਆ (291 ਅੰਕ) ਤੇ ਇੰਗਲੈਂਡ (280) ਪਹਿਲੇ ਦੋ ਸਥਾਨਾਂ ‘ਤੇ ਕਾਬਜ਼ ਹਨ।
ਇਸ ਸਾਲ ਟੀ-20 ਵਿਸ਼ਵ ਕੱਪ ਦੇ ਫਾਈਨਲ ਚ ਪਹੁੰਚਣ ਵਾਲਾ ਭਾਰਤ 270 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਉਹ ਨਿਊਜ਼ੀਲੈਂਡ (269) ਤੋਂ ਇਕ ਅੰਕ ਅੱਗੇ ਹੈ। ਆਈ.ਸੇ.ਸੀ. ਦੀ ਤਾਜ਼ਾ ਅਪਡੇਟ ‘ਚ 2016-17 ਦੇ ਨਤੀਜਿਆਂ ਨੂੰ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 2017-18 ਅਤੇ 2018-19 ਦੇ ਨਤੀਜੇ ਨੂੰ 50 ਫੀਸਦੀ  ਅਤੇ 2019-20 ਨੂੰ 100 ਫੀਸਦੀ ਨਵੀਂ ਰੈਂਕਿੰਗ ਤਿਆਰ ਕੀਤੀ ਗਈ ਹੈ। ਰੈਂਕਿੰਗ ‘ਚ ਸਭ ਤੋਂ ਵੱਡਾ ਸੁਧਾਰ ਬ੍ਰਾਜ਼ੀਲ ਨੇ ਕੀਤਾ ਹੈ ਜੋ 15 ਅੰਕਾਂ ਦੇ ਫਾਇਦੇ ਨਾਲ 11 ਸਥਾਨ ਚੜ੍ਹ ਕੇ 72ਵੇਂ ਸਥਾਨ ‘ਤੇ ਪਹੁੰਚ ਗਿਆ ਹੈ, ਮਲੇਸ਼ੀਆ 31ਵੇਂ ਸਥਾਨ ‘ਤੋਂ 38ਵੇਂ ਸਥਾਨ ‘ਤੇ ਖਿਸਕ ਗਿਆ ਹੈ।