ਭਾਰਤੀ ਵਿਦਿਆਰਥੀਆਂ ਨੇ ਅਮਰੀਕੀ ਆਰਥਿਕਤਾ ਲਈ 2019-20 ਦੌਰਾਨ 7.6 ਅਰਬ ਡਾਲਰ ਦਾ ਦਿੱਤਾ ਯੋਗਦਾਨ

447
Share

ਵਾਸ਼ਿੰਗਟਨ, 18 ਨਵੰਬਰ (ਪੰਜਾਬ ਮੇਲ)- ਭਾਰਤੀ ਵਿਦਿਆਰਥੀਆਂ ਨੇ ਅਮਰੀਕੀ ਆਰਥਿਕਤਾ ਲਈ ਅਕਾਦਮਿਕ ਵਰ੍ਹੇ 2019-20 ਦੌਰਾਨ 7.6 ਅਰਬ ਡਾਲਰ ਦਾ ਯੋਗਦਾਨ ਦਿੱਤਾ ਹੈ। ਹਾਲਾਂਕਿ ਕੁੱਲ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ 4.4 ਪ੍ਰਤੀਸ਼ਤ ਕਮੀ ਵੀ ਆਈ ਹੈ। ਇਕ ਰਿਪੋਰਟ ਮੁਤਾਬਕ ਅਮਰੀਕਾ ਵਿਚ ਹਾਲੇ ਵੀ ਸਭ ਤੋਂ ਵੱਧ ਵਿਦਿਆਰਥੀ ਚੀਨ ਤੋਂ ਆ ਰਹੇ ਹਨ। ਲਗਾਤਾਰ 16ਵੇਂ ਵਰ੍ਹੇ ਇਨ੍ਹਾਂ ਦੀ ਗਿਣਤੀ ਵਧੀ ਹੈ। ਚੀਨ ਦੇ 3,72,000 ਵਿਦਿਆਰਥੀ ਅਮਰੀਕਾ ਵਿਚ ਪੜ੍ਹ ਰਹੇ ਹਨ, ਜਦਕਿ ਭਾਰਤ ਦੇ 1,93,124 ਵਿਦਿਆਰਥੀ ਹਨ। ਇਕ ਅਕਾਦਮਿਕ ਵਰ੍ਹੇ ਵਿਚ ਕਰੀਬ ਦਸ ਲੱਖ ਵਿਦੇਸ਼ੀ ਵਿਦਿਆਰਥੀ ਅਮਰੀਕਾ ਆਉਂਦੇ ਹਨ।


Share