ਭਾਰਤੀ ਵਿਦਿਆਰਥੀਆਂ ਨੂੰ ਜਲਦ ਵੀਜ਼ਾ ਦੇਣ ਲਈ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਨਵਾਂ ਉਪਰਾਲਾ

244
Share

-ਵਿਦਿਆਰਥੀਆਂ ਦਾ ਉਡੀਕ ਸਮਾਂ ਘਟਾਉਣ ਖਾਤਰ ਬਾਇਓਮੀਟਿ੍ਰਕ ਅਪੁਆਇੰਟਮੈਂਟਸ ਕਤਾਰ ਕੀਤੀ ਸ਼ੁਰੂ
– ਸਿਰਫ ਅਤੇ ਸਿਰਫ ਸਟੱਡੀ ਪਰਮਿਟਸ ਵਾਸਤੇ ਹੋਵੇਗੀ ਇਹ ਤਰਜੀਹੀ ਸੇਵਾ¿;
ਨਵੀਂ ਦਿੱਲੀ, 4 ਅਗਸਤ (ਪੰਜਾਬ ਮੇਲ)- ਭਾਰਤੀ ਵਿਦਿਆਰਥੀਆਂ ਦੀਆਂ ਵੀਜ਼ਾਂ ਅਰਜ਼ੀਆਂ ਦਾ ਬੈਕਲਾਗ ਖਤਮ ਕਰਨ ਲਈ ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਨਵਾਂ ਉਪਰਾਲਾ ਕੀਤਾ ਗਿਆ ਹੈ। ਵਿਦਿਆਰਥੀਆਂ ਦਾ ਉਡੀਕ ਸਮਾਂ ਘਟਾਉਣ ਖਾਤਰ ਬਾਇਓਮੀਟਿ੍ਰਕ ਅਪੁਆਇੰਟਮੈਂਟਸ ਕਤਾਰ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਇਹ ਪ੍ਰਕਿਰਿਆ ਜਲਦ ਤੋਂ ਜਲਦ ਮੁਕੰਮਲ ਕੀਤੀ ਜਾ ਸਕੇਗੀ। ਵੀ.ਐੱਫ.ਐੱਸ. ਗਲੋਬਲ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤੀ ਵਿਦਿਆਰਥੀਆਂ ਵਿਚ ਵਧਦੀ ਕੈਨੇਡੀਅਨ ਵੀਜ਼ਾ ਦੀ ਮੰਗ ਨੂੰ ਦੇਖਦਿਆਂ ਬਾਇਓਮੀਟਿ੍ਰਕਸ ਦੀਆਂ ਅਪੁਆਇੰਟਮੈਂਟ ਪਹਿਲਾਂ ਦੇ ਦਿੱਤੀ ਜਾਵੇਗੀ। ਬਾਕੀ ਵੀਜ਼ਾ ਸ਼੍ਰੇਣੀਆਂ ਅਧੀਨ ਅਰਜ਼ੀ ਦਾਖਲ ਕਰਨ ਵਾਲਿਆਂ ਨੂੰ ਸਟੂਡੈਂਟ ਵੀਜ਼ਾ ਅਧੀਨ ਅਪੁਆਇੰਟਮੈਂਟ ਬੁੱਕ ਕਰਨ ਤੋਂ ਖਾਸ ਤੌਰ ’ਤੇ ਵਰਜਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਮਹਾਂਮਾਰੀ ਦੌਰਾਨ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਦੀ ਰਫਤਾਰ ਘਟਣ ਕਾਰਨ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸੇ ਦੌਰਾਨ ਕੈਨੇਡੀਅਨ ਹਾਈ ਕਮਿਸ਼ਨ ਨੇ ਇਕ ਟਵੀਟ ਕਰਦਿਆਂ ਕਿਹਾ ਕਿ ਇਹ ਤਰਜੀਹੀ ਸੇਵਾ ਸਿਰਫ ਅਤੇ ਸਿਰਫ ਸਟੱਡੀ ਪਰਮਿਟਸ ਵਾਸਤੇ ਹੋਵੇਗੀ ਅਤੇ ਬਾਕੀ ਸ਼੍ਰੇਣੀਆਂ ਵਾਲੇ ਜੇ ਇਸ ਅਧੀਨ ਬੁਕਿੰਗ ਕਰਨ ਦਾ ਯਤਨ ਕਰਨਗੇ, ਤਾਂ ਇਸ ਨੂੰ ਰੱਦ ਕਰ ਦਿੱਤਾ ਜਾਵੇਗਾ। ਇਸੇ ਦੌਰਾਨ ਬਰਤਾਨੀਆ ਦੇ ਹਾਈ ਕਮਿਸ਼ਨ ਨੇ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਧੋਖਾਧੜੀ ਤੋਂ ਸੁਚੇਤ ਰਹਿਣ ਲਈ ਆਖਿਆ ਹੈ। ਬਰਤਾਨੀਆ ਦੇ ਡਿਪਟੀ ਹਾਈ ਕਮਿਸ਼ਨਰ ਨੇ ਇਕ ਟਵੀਟ ਜਾਰੀ ਕਰਦਿਆਂ ਕਿਹਾ ਕਿ ਵੀਜ਼ਾ ਅਤੇ ਇੰਮੀਗ੍ਰੇਸ਼ਨ ਨਾਲ ਸੰਬੰਧਤ ਸਾਰੀਆਂ ਸੇਵਾਵਾਂ ਵੀ.ਐੱਫ.ਐੱਸ. ਕੋਲ ਹਨ ਅਤੇ ਇਸ ਵੱਲੋਂ ਲੋਕਾਂ ਤੋਂ ਸੋਸ਼ਲ ਮੀਡੀਆ ਰਾਹੀਂ ਕਦੇ ਕੋਈ ਨਿੱਜੀ ਜਾਣਕਾਰੀ ਨਹੀਂ ਮੰਗੀ ਜਾਂਦੀ।

Share