ਭਾਰਤੀ ਲੋਕਾਂ ਨੂੰ ਮਾਰਚ ’ਚ 121 ਸਾਲ ਬਾਅਦ ਰਿਕਾਰਡ ਗਰਮੀ ਦਾ ਕਰਨਾ ਪਿਆ ਸਾਹਮਣਾ

345
Share

ਨਵੀਂ ਦਿੱਲੀ, 2 ਅਪ੍ਰੈਲ (ਪੰਜਾਬ ਮੇਲ)- ਭਾਰਤ ਦੇ ਲੋਕਾਂ ਨੂੰ ਇਸ ਸਾਲ ਮਾਰਚ ’ਚ ਰਿਕਾਰਡ ਗਰਮੀ ਦਾ ਸਾਹਮਣਾ ਕਰਨਾ ਪਿਆ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਅੰਕੜਿਆਂ ਮੁਤਾਬਕ ਦੇਸ਼ ’ਚ 121 ਸਾਲ ਬਾਅਦ ਪਹਿਲੀ ਵਾਰ ਮਾਰਚ ਮਹੀਨੇ ’ਚ ਇੰਨੀ ਗਰਮੀ ਪਈ ਹੈ। ਦੇਸ਼ ’ਚ ਔਸਤ ਵਰਖਾ ਮਾਰਚ ਦੇ ਮਹੀਨੇ ’ਚ ਔਸਤ ਨਾਲੋਂ 71 ਫੀਸਦੀ ਘੱਟ ਹੋਈ।
ਰਿਪੋਰਟ ਮੁਤਾਬਕ ਦੇਸ਼ ’ਚ ਮਾਰਚ ਦੇ ਮਹੀਨੇ ’ਚ ਔਸਤ ਤਾਪਮਾਨ 33.10 ਡਿਗਰੀ ਸੈਲਸੀਅਸ ਦਰਜ ਹੋਇਆ, ਜੋ ਆਮ ਨਾਲੋਂ 1.86 ਡਿਗਰੀ ਸੈਲਸੀਅਸ ਵਧ ਹੈ। ਭਾਰਤ ’ਚ ਮਾਰਚ ’ਚ ਔਸਤ 8.9 ਐੱਮ.ਐੱਮ. ਮੀਂਹ ਪਿਆ। ਮੌਸਮ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਾਲਾਂ ’ਚ ਗਰਮੀ ਵਧੇਗੀ। ਲੂ ਵੀ ਚਲੇਗੀ। ਪਿਛਲੇ ਕੁਝ ਸਾਲਾਂ ’ਚ ਕਈ ਮੌਕੇ ਅਜਿਹੇ ਆਏ ਹਨ, ਜਦੋਂ ਲੰਬੇ ਸਮੇਂ ਤੱਕ ਮੀਂਹ ਨਹੀਂ ਪਿਆ।

Share