ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਹੋਏ ਕੋਰੋਨਾ ਪੀੜਤ

469
Share

ਨਵੀਂ ਦਿੱਲੀ, 25 ਅਕਤੂਬਰ (ਪੰਜਾਬ ਮੇਲ)- ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਕੋਰੋਨਾ ਪਾਜ਼ੀਟਿਵ ਹੋ ਗਏ ਹਨ। ਐਤਵਾਰ ਨੂੰ ਸ਼ਕਤੀਕਾਂਤ ਦਾਸ ਨੇ ਟਵੀਟ ਕਰ ਦੱਸਿਆ ਕਿ, ਮੇਰਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਸ਼ਕਤੀਕਾਂਤ ਦਾਸ ਕੋਰੋਨਾ ਐਸਿੰਟੋਮੈਟਿਕ ਹਨ।
ਉਨ੍ਹਾਂ ਨੇ ਟਵੀਟ ‘ਚ ਕਿਹਾ ਕਿ, ਮੈਂ ਠੀਕ ਮਹਿਸੂਸ ਕਰ ਰਿਹਾ ਹਾਂ। ਮੈਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ। ਮੈਂ ਇਕਾਂਤਵਾਸ ‘ਚ ਰਹਿ ਕੇ ਕੰਮ ਜਾਰੀ ਰੱਖਾਂਗਾ। ਇਸ ਦੇ ਨਾਲ ਹੀ ਸ਼ਕਤੀਕਾਂਤ ਦਾਸ ਨੇ ਆਪਣੇ ਸੰਪਰਕ ‘ਚ ਆਏ ਲੋਕਾਂ ਨੂੰ ਅਲਰਟ ਕੀਤਾ ਹੈ।


Share