ਭਾਰਤੀ ਮੰਤਰੀ ਡਾ. ਐਸ. ਜੈਸ਼ੰਕਰ ਨੇ ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਨਨਾਇਆ ਮਾਹੂਟਾ ਨਾਲ ਕੀਤੀ ਗਲਬਾਤ

385
Share

ਹੈਲੋ!  ਮੈਂ ਐਫ. ਐਮ. ਇੰਡੀਆ ਬੋਲਦਾ..ਕੀਆ-ਓਰਾ ਮਿਸਟਰ ਜੈਸ਼ੰਕਰ
ਆਕਲੈਂਡ, 2 ਮਾਰਚ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਭਾਰਤ ਦੇ ਵਿਦੇਸ਼ ਮੰਤਰੀ ਪਦਮ ਸ੍ਰੀ ਡਾ. ਐਸ ਜੈਸ਼ੰਕਰ ਨੇ ਅੱਜ ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਸ੍ਰੀਮਤੀ ਨਨਾਇਆ ਮਾਹੂਟਾ ਦੇ ਨਾਲ ਫੋਨ ਉਤੇ ਗੱਲਬਾਤ ਕੀਤੀ। ਡਾ. ਜੈਸ਼ੰਕਰ ਨੇ ਦੁਤਰਫੀ ਹੋਈ ਗੱਲਬਾਤ ਬਾਰੇ ਟਵਿਟਰ ਉਤੇ ਵੀ ਦੱਸਿਆ। ਦੋਹਾਂ ਨੇਤਾਵਾਂ ਨੇ ਕੋਵਿਡ ਨਾਲ ਲੜੀ ਜਾ ਰਹੀ ਲੜਾਈ ਬਾਰੇ ਵੀ ਗੱਲਬਾਤ ਕੀਤੀ ਅਤੇ ਇੰਡੋ-ਪ੍ਰਸ਼ਾਂਤ ਖੇਤਰ ਦੇ ਵਿਚ ਆਪਸੀ ਸਾਂਝੇਦਾਰੀ ਬਾਰੇ ਵੀ ਦਿਲਚਸਪੀ ਸਾਂਝੀ ਕੀਤੀ। ਦੋਹਾਂ ਨੇਤਾਵਾਂ ਨੇ ਗੱਲਬਾਤ ਦਾ ਅੰਤ ਮਿਲ ਕੇ ਬਾਕੀ ਗੱਲਾਂ ਕਰਨ ਦੇ ਵਾਅਦੇ ਨਾਲ ਕੀਤਾ। ਇਹ ਮਿਲਣ ਕਦੋਂ ਹੋਣਾ ਹੈ ਪਤਾ ਨਹੀਂ। ਡਾ. ਜੈਸ਼ੰਕਰ ਦੇ ਟਵੀਟ ਉਤੇ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਜਿਹੜੇ ਕੋਵਿਡ ਕਰਕੇ ਭਾਰਤ ਫਸੇ ਬੈਠੇ ਹਨ ਉਨ੍ਹਾਂ ਦੀ ਵਾਪਿਸੀ ਦਾ ਪ੍ਰਬੰਧ ਕਿਉਂ ਨਹੀਂ ਕਰਦੇ।
ਵਰਨਣਯੋਗ ਹੈ ਕਿ ਨਨਾਇਆ ਮਾਹੂਟਾ ਨਿਊਜ਼ੀਲੈਂਡ ਦੀ ਪਹਿਲੀ ਮਹਿਲਾ ਵਿਦੇਸ਼ ਮੰਤਰੀ ਹੈ। ਉਹ ਮਾਉਰੀ ਭਾਈਚਾਰੇ ਦੇ ਰਾਜ ਘਰਾਣੇ ਨਾਲ ਸਬੰਧ ਰੱਖਦੀ ਹੈ ਅਤੇ ਉਸਦੀ ਥੋਡੀ ਦੇ ਉਤੇ ਮੋਕੋ (ਮਾਉਰੀ ਟੈਟੂ) ਬਣਿਆ ਹੋਇਆ ਹੈ।


Share