ਭਾਰਤੀ ਮੂਲ ਦੇ 4 ਅਮਰੀਕੀਆਂ ਦੀ ਰਾਸ਼ਟਰਪਤੀ ਦੇ ਸਲਾਹਕਾਰ ਕਮਿਸ਼ਨ ’ਚ ਨਿਯੁਕਤੀ

244
ਸੋਨਲ ਸ਼ਾਹ ਜਿਸ ਨੂੰ ਰਾਸ਼ਟਰਪਤੀ ਦੇ ਸਲਾਹਕਾਰ ਕਮਿਸ਼ਨ ’ਚ ਨਿਯੁਕਤ ਕੀਤਾ ਗਿਆ ਹੈ।
Share

ਸੈਕਰਾਮੈਂਟੋ, 22 ਦਸੰਬਰ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਜੋਅ ਬਾਇਡਨ ਨੇ ਏਸ਼ੀਆਈ ਅਮਰੀਕੀਆਂ ਬਾਰੇ ਆਪਣੇ ਸਲਾਹਕਾਰ ਕਮਿਸ਼ਨ ’ਚ ਭਾਰਤੀ ਮੂਲ ਦੇ 4 ਅਮਰੀਕੀਆਂ ਨੂੰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਵਾਈਟ ਹਾਊਸ ਵੱਲੋਂ ਜਾਰੀ ਬਿਆਨ ਅਨੁਸਾਰ ਨਿਯੁਕਤ ਕੀਤੇ ਸਲਾਹਕਾਰਾਂ ’ਚ ਇਕ ਪਾਕਿਸਤਾਨੀ ਮੂਲ ਦੀ ਔਰਤ ਵੀ ਸ਼ਾਮਿਲ ਹੈ। ਨਿਯੁਕਤ ਕੀਤੇ ਭਾਰਤੀਆਂ ’ਚ ਸਿਲੀਕੋਨ ਵੈਲੀ ਦੇ ਤਕਨੀਕੀ ਮਾਹਿਰ ਅਜੇ ਭੂਟੋਰੀਆ, ਨਿਊਜਰਸੀ ਦੇ ਮੈਡੀਸੀਨ ਮਾਹਿਰ ਕਮਲ ਕਲਸੀ, ਸੋਨਲ ਸ਼ਾਹ ਤੇ ਇੰਜੀਨੀਅਰ ਤੇ ਉਦਮੀ ਸਮਿਤਾ ਐਨ ਸ਼ਾਹ ਸ਼ਾਮਿਲ ਹਨ। ਪਾਕਿਸਤਾਨੀ ਮੂਲ ਦੀ ਅਮਰੀਕਨ ਨਹੀਦ ਕੁਰੈਸ਼ੀ ਨੂੰ ਵੀ ਕਮਿਸ਼ਨ ਵਿਚ ਸ਼ਾਮਿਲ ਕੀਤਾ ਗਿਆ ਹੈ।

Share