ਭਾਰਤੀ ਮੂਲ ਦੇ ਵਿਅਕਤੀ ਦੇ ਕਤਲ ਦਾ ਮਾਮਲਾ; ਬਰੈਂਪਟਨ ਅਦਾਲਤ ਵੱਲੋਂ ਦੋਸ਼ੀ ਨੂੰ 12 ਸਾਲਾਂ ਤੱਕ ਬਿਨਾਂ ਪੈਰੋਲ ਦੇ ਉਮਰ ਕੈਦ ਦੀ ਸਜ਼ਾ

410
Share

ਨਿਊਯਾਰਕ/ਬਰੈਂਪਟਨ, 26 ਮਾਰਚ (ਰਾਜ ਗੋਗਨਾ/ਪੰਜਾਬ ਮੇਲ)-ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਚੂਰਾਮਨ ਰਾਮਗੜੂ (ਉਮਰ 48 ਸਾਲ) ਨੂੰ ਭਾਰਤੀ ਮੂਲ ਦੇ ਅਜੈ ਛਿੱਬਰ (ਉਮਰ 54 ਸਾਲ) ਦਾ ਸ਼ਰਾਬ ਦੇ ਨਸ਼ੇ ’ਚ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ ਵਿਚ ਅਦਾਲਤ ਨੇ 12 ਸਾਲਾਂ ਤੱਕ ਪੈਰੋਲ ਦੀ ਸੰਭਾਵਨਾ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਇਹ ਮਾਮਲਾ 5 ਜੁਲਾਈ, ਸੰਨ 2019 ਦਾ ਹੈ, ਜਦੋਂ ਪੁਲਿਸ ਨੂੰ ਬਰੈਂਪਟਨ ਦੇ ਐਡਵਾਂਸ ਬੁਲੇਵਾਰਡ ਅਤੇ ਡਿਕਸੀ ਰੋਡ ਦੇ ਖੇਤਰ ਵਿਚ ਕਿਸੇ ਨੇ ਕਾਲ ਕਰਕੇ ਜਾਂਚ ਕਰਨ ਲਈ ਬੁਲਾਇਆ ਸੀ। ਪੁਲਿਸ ਅਧਿਕਾਰੀ ਜਦੋਂ ਮੌਕੇ ’ਤੇ ਪਹੁੰਚੇ, ਤਾਂ ਉਨ੍ਹਾਂ ਨੇ 54 ਸਾਲਾ ਭਾਰਤੀ ਮੂਲ ਦੇ ਅਜੈ ਛਿੱਬਰ ਨੂੰ ਮਿ੍ਰਤਕ ਪਾਇਆ ਸੀ। ਰਿਪੋਰਟਾਂ ਅਨੁਸਾਰ ਛਿੱਬਰ ਨੂੰ ਜਿਸ ਉਦਯੋਗਿਕ ਯੂਨਿਟ ਦੇ ਅੰਦਰ ਮਿ੍ਰਤਕ ਪਾਇਆ ਗਿਆ ਸੀ, ਉਹ ਉਸ ਨੇ 48 ਸਾਲਾ ਬਰੈਂਪਟਨ ਨਿਵਾਸੀ ਚੂਰਾਮਨ ਰਾਮਗੜੂ ਨਾਲ ਸਾਂਝੀ ਕੀਤੀ ਹੋਇਆ ਸੀ। ਖ਼ਬਰ ਮੁਤਾਬਕ ਸ਼ਰਾਬ ਦੇ ਨਸ਼ੇ ’ਚ ਚੂਰਾਮਨ ਰਾਮਗੜੂ ਨੇ ਅਜੈ ਛਿੱਬਰ ਦਾ ਕਤਲ ਕਰ ਦਿੱਤਾ ਸੀ।¿;
ਇਸ ਮਾਮਲੇ ’ਚ ਹੁਣ ਚੂਰਾਮਨ ਰਾਮਗੜੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਚੂਰਾਮਨ ਰਾਮਗੜੂ ਦੀ ਸਾਬਕਾ ਪਤਨੀ ਨੇ ਦੱਸਿਆ ਸੀ ਕਿ ਚੂਰਾਮਨ ਰਾਮਗੜੂ ਨੇ ਉਸ ਅੱਗੇ ਇੰਕਸ਼ਾਫ ਕੀਤਾ ਸੀ ਕਿ ਉਸ ਦਾ ਅਜੈ ਛਿੱਬਰ ਨਾਲ ਵਿਵਾਦ ਹੋਇਆ ਸੀ, ਕਿਉਂਕਿ ਅਜੈ ਛਿੱਬਰ ਨੇ ਉਸ ਦਾ ਸਮਾਨ ਮੋੜਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹਨਾਂ ਦਾ ਆਪਸ ’ਚ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਚੂਰਾਮਨ ਰਾਮਗੜ੍ਹ ਕੋਲੋਂ ਅਜੈ ਛਿੱਬਰ ਦਾ ਕਤਲ ਹੋਇਆ ਸੀ।

Share