ਭਾਰਤੀ ਮੂਲ ਦੇ ਮਾਂ-ਪੁੱਤਰ ਸੈਕਰਾਮੈਂਟੋ ’ਚ ਕਮਿਸ਼ਨਰ ਵਜੋਂ ਨਿਭਾਉਣਗੇ ਸੇਵਾਵਾਂ

217
ਅਕਸ਼ਾਜ ਮਹਿਤਾ (ਸੱਜੇ) ਅਤੇ ਸੁਮਿਤੀ ਮਹਿਤਾ (ਖੱਬੇ) ਆਪਣੇ ਪਰਿਵਾਰ ਨਾਲ।
Share

ਸੈਕਰਾਮੈਂਟੋ, 4 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤੀ ਮੂਲ ਦੇ ਕਿਸੇ ਪਰਿਵਾਰ ਲਈ ਇਹ ਸ਼ਾਇਦ ਆਪਣੀ ਕਿਸਮ ਦੀ ਪਹਿਲੀ ਪ੍ਰਾਪਤੀ ਹੈ ਕਿ ਮਾਂ-ਪੁੱਤਰ ਨੂੰ ਸੈਕਰਾਮੈਂਟੋ (ਕੈਲੀਫੋਰਨੀਆ) ਦੇ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਭਾਰਤੀ ਮੂਲ ਦੇ ਅਕਸ਼ਾਜ ਮਹਿਤਾ ਤੇ ਉਸ ਦੀ ਮਾਂ ਸੁਮਿਤੀ ਮਹਿਤਾ ਨੇ ਆਪਣੀ ਨਿਯੁਕਤੀ ਉਪਰ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਸੈਕਰਾਮੈਂਟੋ ਸ਼ਹਿਰ ਵਾਸੀਆਂ ਲਈ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣਗੇ। ਅਕਸ਼ਾਜ ਮਹਿਤਾ ਸੈਕਰਾਮੈਂਟੋ ਆਰਟਸ ਅਤੇ ਕਿ੍ਰਏਟਿਵ ਇਕਨਾਮੀ ਕਮਿਸ਼ਨ ਵਿਚ ਸੇਵਾ ਕਰਦਾ ਹੈ, ਜਦੋਂਕਿ ਸੁਮਿਤੀ ਯੂਥ ਪਾਰਕਸ ਅਤੇ ਕਮਿਊਨਿਟੀ ਐਨਰੀਚਮੈਂਟ ਕਮਿਸ਼ਨ ਵਿਚ ਕੰਮ ਕਰਦੀ ਹੈ। ਦੋਵੇਂ ਮਾਂ-ਪੁੱਤਰ ਸਬੰਧਤ ਕਮਿਸ਼ਨ ’ਤੇ ਪਹਿਲੇ ਭਾਰਤੀ ਅਮਰੀਕੀ ਵੀ ਹਨ। ਅਕਸ਼ਾਜ ਮਹਿਤਾ (16) ਨੂੰ ਦਸੰਬਰ 2021 ਵਿਚ ਮੇਅਰ ਪ੍ਰੋ ਟੈਮ ਐਂਜਲਿਕ ਐਸ਼ਬੀ, ਕੌਂਸਲ ਮੈਂਬਰ ਸੀਨ ਲੋਲੋਈ, ਕੌਂਸਲ ਮੈਂਬਰ ਜੈਫ ਹੈਰਿਸ ਅਤੇ ਕੌਂਸਲ ਮੈਂਬਰ ਕੇਟੀ ਵੈਲੇਨਜ਼ੁਏਲਾ ਦੀ ਪਰਸੋਨਲ ਐਂਡ ਪਬਲਿਕ ਇੰਪਲਾਈਜ਼ ਕਮੇਟੀ ਦੁਆਰਾ ਸੈਕਰਾਮੈਂਟੋ ਆਰਟਸ ਐਂਡ ਕਿ੍ਰਏਟਿਵ ਇਕਨਾਮੀ ਕਮਿਸ਼ਨ ਵਿਚ ਨਿਯੁਕਤ ਕੀਤਾ ਗਿਆ ਸੀ ਤੇ ਸੁਮਿਤੀ ਮਹਿਤਾ ਨੂੰ ਮਾਰਚ 2019 ਵਿਚ ਇੱਕ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਸੀ।

Share