ਮਨਿੰਦਰ ਸਿੱਧੂ ਨੇ ਇੰਡੋ-ਕੈਨੇਡੀਅਨ ਸਾਂਸਦ ਕਮਲ ਖੇਰਾ ਦੀ ਜਗ੍ਹਾ ਲਈ ਹੈ। ਸਿੱਧੂ ਮੂਲ ਰੂਪ ਨਾਲ ਪੰਜਾਬ ਦੇ ਰਹਿਣ ਵਾਲੇ ਹਨ ਅਤੇ ਯੂਨੀਵਰਸਿਟੀ ਆਫ ਵਾਟਰ ਲੂ ਤੋਂ ਪੜ੍ਹਾਈ ਕੀਤੀ ਹੈ। ਉਹਨਾਂ ਦਾ ਵਿਆਹ ਹੋ ਚੁੱਕਾ ਹੈ ਅਤੇ ਉਹ ਦੋ ਬੇਟੀਆਂ ਦੇ ਪਿਤਾ ਹਨ। ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਉਹ ‘ਕਸਟਮ ਬ੍ਰੋਕਰੇਜ’ ਬਿਜ਼ਨੈੱਸ ਕਰਦੇ ਸੀ। ਟਰੂਡੋ ਦੀ ਕੈਬਨਿਟ ਵਿਚ ਸਿੱਧੂ ਦੇ ਇਲਾਵਾ ਤਿੰਨ ਹੋਰ ਭਾਰਤੀ ਮੂਲ ਦੇ ਤਿੰਨ ਹੋਰ ਕੈਨੇਡੀਅਨ ਵਿਅਕਤੀਆਂ ਦੀ ਨਿਯੁਕਤੀ ਹੋਈ ਹੈ। ਇਹਨਾਂ ਵਿਚ ਰੱਖਿਆ ਮੰਤਰੀ ਹਰਜੀਤ ਸੱਜਣ, ਜਨਤਕ ਸੇਵਾ ਅਤੇ ਖਰੀਦ ਮੰਤਰੀ ਅਨੀਤਾ ਆਨੰਦ ਅਤੇ ਵਿਭਿੰਨਤਾ, ਸਮਾਵੇਸ਼ ਤੇ ਨੌਜਵਾਨ ਮੰਤਰੀ ਬਾਰਦਿਸ਼ ਚਾਗਰ ਸ਼ਾਮਲ ਹਨ। ਇਸ ਸੰਬੰਧ ਵਿਚ ਜਸਟਿਨ ਟਰੂਡੋ ਵੱਲੋਂ ਟਵੀਟ ਕਰ ਕੇ ਕਿਹਾ ਗਿਆ ਹੈ ਕਿ ਸੰਸਦੀ ਸਕੱਤਰ ਕੈਨੇਡਾ ਦੇ ਲੋਕਾਂ ਲਈ ਵਾਸਤਵਿਕ, ਸਕਾਰਾਤਮਕ ਨਤੀਜੇ ਦੇਣ ਲਈ ਮੰਤਰੀਆਂ ਦਾ ਸਮਰਥਨ ਕਰਦੇ ਹਨ। ਉਹਨਾਂ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਇਸ ਟੀਮ ਦਾ ਤਜ਼ਰਬਾ, ਕੰਮ ਦੇ ਪ੍ਰਤੀ ਈਮਾਨਦਾਰੀ ਅਤੇ ਕੌਸ਼ਲ ਉਹਨਾਂ ਨੂੰ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਨਾਲ ਲੜਨ ਵਿਚ ਮਦਦ ਕਰੇਗਾ। ਨਾਲ ਹੀ ਕੈਨੇਡਾ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਕਰੇਗਾ ਅਤੇ ਇਕ ਨਵੇਂ ਕੈਨੇਡਾ ਦਾ ਨਿਰਮਾਣ ਕਰੇਗਾ। ਇਸ ਦੇ ਇਲਾਵਾ ਕੈਬਨਿਟ ਵਿਚ ਆਰਿਫ ਵਿਰਾਨੀ ਕੈਨੇਡਾ ਦੇ ਨਿਆਂ ਮੰਤਰੀ ਅਤੇ ਅਟਾਰਨੀ ਜਨਰਲ ਦੇ ਸੰਸਦੀ ਸਕੱਤਰ ਹਨ।