ਭਾਰਤੀ ਮੂਲ ਦੇ ਜੋੜੇ ਨੂੰ ਜ਼ਬਰੀ ਕਿਰਤ ਕਰਾਉਣ ਦੇ ਮਾਮਲੇ ਵਿਚ 15 ਸਾਲ 8 ਮਹੀਨੇ ਦੀ ਜੇਲ੍ਹ

518
Share

ਕੈਲੀਫੋਰਨੀਆ, 24 ਅਕਤੂਬਰ (ਪੰਜਾਬ ਮੇਲ)- ਕੈਲੀਫੋਰਨੀਆ ਦੇ ਭਾਰਤੀ ਮੂਲ ਦੇ ਇਕ ਜੋੜੇ ਨੂੰ ਜ਼ਬਰੀ ਕਿਰਤ ਕਰਾਉਣ ਦੇ ਮਾਮਲੇ ਵਿਚ 15 ਸਾਲ 8 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਬਕਾਇਆ ਮਜ਼ਦੂਰੀ ਅਤੇ ਹੋਰ ਨੁਕਸਾਨ ਨੂੰ ਪੂਰਾ ਕਰਨ ਲਈ ਉਹਨਾਂ ਨੂੰ ਤਿੰਨ ਪੀੜਤ ਕਾਮਿਆਂ ਨੂੰ 15,657 ਡਾਲਰ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ। ਸਤੀਸ਼ ਕਰਤਾਨ ਅਤੇ ਉਸ ਦੀ ਪਤਨੀ ਸ਼ਰਮਿਸ਼ਠਾ ਬਰਈ ਨੂੰ ਜ਼ਬਰੀ ਕਿਰਤ ਕਰਾਉਣ ਦੀ ਸਾਜਿਸ਼ ਰਚਣ ਦਾ ਦੋਸ਼ੀ ਪਾਇਆ ਗਿਆ। 11 ਦਿਨਾਂ ਦੀ ਸੁਣਵਾਈ ਦੇ ਬਾਅਦ ਫੈਡਰਲ ਗ੍ਰਾਂਟ ਜਿਊਰੀ ਨੇ 14 ਮਾਰਚ ਨੂੰ ਉਹਨਾਂ ਨੂੰ ਦੋਸ਼ੀ ਪਾਇਆ ਸੀ। 2 ਅਕਤੂਬਰ ਨੂੰ ਅਦਾਲਤ ਨੇ ਬਰਈ ਨੂੰ ਵੀ 15 ਸਾਲ 8 ਮਹੀਨੇ ਕੈਦ ਦੀ ਸਜ਼ਾ ਸੁਣਾਈ। ਅਦਾਲਤ ਦੇ ਦਸਤਾਵੇਜ਼ ਅਤੇ ਸੁਣਵਾਈ ਦੇ ਦੌਰਾਨ ਪੇਸ਼ ਕੀਤੇ ਗਏ ਸਬੂਤਾਂ ਦੇ ਮੁਤਾਬਕ, ਫਰਵਰੀ 2014 ਅਤੇ ਅਕਤੂਬਰ 2016 ਦੇ ਵਿਚ ਜੋੜੇ ਨੇ ਵਿਦੇਸ਼ ਵਿਚ ਸਟਾਕਹੋਲਮ ਸਥਿਤ ਆਪਣੇ ਘਰ ‘ਤੇ ਘਰੇਲੂ ਕੰਮਕਾਜ ਦੇ ਲਈ ਕਾਮੇ ਰੱਖੇ ਸਨ। ਇੰਟਰਨੈੱਟ ਅਤੇ ਭਾਰਤ ਦੇ ਅਖਬਾਰ ਵਿਚ ਨੌਕਰੀ ਦੇ ਲਈ ਦਿੱਤੇ ਗਏ ਇਸ਼ਤਿਹਾਰ ਵਿਚ ਉਹਨਾਂ ਨੇ ਮਜ਼ਦੂਰੀ ਭੁਗਤਾਨ ਅਤੇ ਰੋਜ਼ਗਾਰ ਦੀ ਸਥਿਤੀ ਦੇ ਬਾਰੇ ਵਿਚ ਝੂਠੇ ਦਾਅਵੇ ਕੀਤੇ ਸਨ। ਭਰਤੀ ਕਰਨ ਦੇ ਬਾਅਦ ਜੋੜੇ ਨੇ ਕਾਮਿਆਂ ਤੋਂ ਰੋਜ਼ਾਨਾ 18 ਘੰਟੇ ਕੰਮ ਕਰਵਾਇਆ।

40 ਸਾਲਾ ਸ਼ਰਮਿਸ਼ਠਾ ਅਤੇ 46 ਸਾਲਾ ਸਤੀਸ਼ ਕਾਮਿਆਂ ਦਾ ਸ਼ੋਸ਼ਣ ਕਰਦੇ ਸਨ। ਇਸ ਸਜ਼ਾ ਦੇ ਜ਼ਰੀਏ ਲੋਕਾਂ ਨੂੰ ਸਖਤ ਸੰਦੇਸ਼ ਦਿੱਤਾ ਗਿਆ ਕਿ ਮਨੁੱਖੀ ਤਸਕਰੀ ਅਤੇ ਜ਼ਬਰੀ ਕਿਰਤ ਨੂੰ ਅਮਰੀਕਾ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਮਰੀਕਾ ਦੇ ਅਟਾਰਨੀ ਮੇਕ ਗ੍ਰੇਗਰ ਸਕੌਟ ਨੇ ਕਿਹਾ,”ਜੋੜਾ ਉਹਨਾਂ ਕਾਮਿਆਂ ਤੋਂ ਜ਼ਬਰੀ 18 ਘੰਟੇ ਕੰਮ ਕਰਾਉਂਦਾ ਸੀ ਅਤੇ ਉਸ ਦੇ ਮੁਤਾਬਕ ਭੁਗਤਾਨ ਵੀ ਨਹੀਂ ਕਰਦਾ ਸੀ। ਸਗੋਂ ਕੰਮ ਕਰਾਉਣ ਲਈ ਧਮਕੀਆਂ ਅਤੇ ਹਿੰਸਾ ਦੀ ਵਰਤੋਂ ਕਰਦਾ ਸੀ।


Share