ਭਾਰਤੀ ਮੂਲ ਦੇ ਇੰਜੀਨੀਅਰ ‘ਤੇ ਕਰਜ਼ਿਆਂ ਲਈ ਧੋਖਾਧੜੀ ਦੀਆਂ ਐਪਲੀਕੇਸ਼ਨਾਂ ਦੇਣ ਦਾ ਦੋਸ਼

740

ਵਾਸ਼ਿੰਗਟਨ, 14 ਮਈ (ਪੰਜਾਬ ਮੇਲ)- ਭਾਰਤੀ ਮੂਲ ਦੇ ਇਕ ਇੰਜੀਨੀਅਰ ‘ਤੇ ਸਰਕਾਰੀ ਵਕੀਲਾਂ ਨੇ ਅਮਰੀਕਾ ਦੇ ਕੋਵਿਡ-19 ਰਾਹਤ ਪ੍ਰੋਗਰਾਮ ਦੇ ਤਹਿਤ 10 ਮਿਲੀਅਨ ਡਾਲਰ ਤੋਂ ਵੱਧ ਦੇ ਕਰਜ਼ਿਆਂ ਲਈ ਧੋਖਾਧੜੀ ਦੀਆਂ ਐਪਲੀਕੇਸ਼ਨਾਂ ਦੇਣ ਦਾ ਦੋਸ਼ ਲਗਾਇਆ ਹੈ। ਸਹਾਇਕ ਅਟਾਰਨੀ ਜਨਰਲ ਬ੍ਰਾਯਨ ਬੇਨਕਜ਼ਕੋਵਸਕੀ ਨੇ ਬੁੱਧਵਾਰ ਨੂੰ ਦੋਸ਼ ਲਗਾਉਣ ਦਾ ਐਲਾਨ ਕਰਦਿਆਂ ਕਿਹਾ,”ਸ਼ੰਸ਼ਾਕ ਰਾਏ ਨੇ ਕੋਵਿਡ-19 ਮਹਾਮਾਰੀ ਦੀ ਆਰਥਿਕ ਤੰਗੀ ਨਾਲ ਜੂਝ ਰਹੇ ਜਾਇਜ਼ ਛੋਟੇ ਕਾਰੋਬਾਰਾਂ ਲਈ ਲੱਖਾਂ ਡਾਲਰ ਦੇ ਕਰਜ਼ੇ ਦੀ ਧੋਖਾਖੜੀ ਕੀਤੀ।” ਉਹਨਾਂ ਨੂੰ ਬੈਂਕ ਧੋਖਾਧੜੀ ਅਤੇ ਇਕ ਫੈਡਰਲ ਏਜੰਸੀ ਨੂੰ ਝੂਠੇ ਬਿਆਨ ਦੇਣ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ।
ਬਿਊਮੌਂਟ ਟੈਕਸਾਸ ਦੀ ਫੈਡਰਲ ਅਦਾਲਤ ਵਿਚ ਦਾਇਰ ਕੀਤੇ ਗਏ ਦਸਤਾਵੇਜ਼ਾਂ ਦੇ ਮੁਤਾਬਕ 30 ਸਾਲਾ ਰਾਏ ਨੇ ਪੇਚੇਕ ਪ੍ਰੋਟੈਕਸ਼ਨ ਪ੍ਰੋਗਰਾਮ (ਪੀ.ਪੀ.ਪੀ.) ਦੇ ਤਹਿਤ ਇਕ ਬੈਂਕ ਨੂੰ 10 ਮਿਲੀਅਨ ਡਾਲਰ ਲਈ ਐਪਲੀਕੇਸ਼ਨ ਦਿੱਤੀ, ਜਿਸ ਵਿਚ 4 ਮਿਲੀਅਨ ਡਾਲਰ ਦੀ ਮਾਸਿਕ ਤਨਖਾਹ ਦੇ ਨਾਲ 250 ਕਰਮਚਾਰੀ ਹੋਣ ਦਾ ਦਾਅਵਾ ਕੀਤਾ ਗਿਆ ਸੀ।ਜਦੋਂ ਕਿ ਤਨਖਾਹ ਦੇਣ ਵਾਲੇ ਕਰਮਚਾਰੀਆਂ ਦੇ ਰਿਕਾਰਡ ਨਹੀਂ ਸਨ।
ਪੀ.ਪੀ.ਪੀ. ਫੈਡਰਲ ਸਰਕਾਰ ਦੀ ਇਕ ਪਹਿਲ ਹੈ ਜੋ ਕੋਵਿਡ-19 ਸੰਕਟ ਨਾਲ ਪ੍ਰਭਾਵਿਤ ਛੋਟੇ ਕਾਰੋਬਾਰਾਂ ਨੂੰ ਐਮਰਜੈਂਸੀ ਮਦਦ ਦੇਣ ਦੇ ਲਈ ਹੈ ਤਾਂ ਜੋ ਉਹ ਆਪਣੇ ਕਰਮਚਾਰੀਆਂ ਨੂੰ ਰੱਖਣ ਵਿਚ ਸਮਰੱਥ ਹੋ ਸਕਣ ਅਤੇ ਪ੍ਰੋਗਰਾਮ ਦੇ ਤਹਿਤ ਕਰਜ਼ 8 ਹਫਤੋ ਬਾਅਦ ਬੰਦ ਕਰ ਦਿੱਤੇ ਜਾਣਗੇ ਜੇਕਰ ਸਾਰੇ ਕਰਮਚਾਰੀ ਤਨਖਾਹ ‘ਤੇ ਰਹਿੰਦੇ ਹਨ।
ਪੀ.ਪੀ.ਪੀ. ਪ੍ਰੋਗਰਾਮ ਲਈ ਕਾਂਗਰਸ ਨੇ ਕੁੱਲ 649 ਬਿਲੀਅਨ ਡਾਲਰ ਨੂੰ ਵੋਟ ਦਿੱਤੀ ਹੈ। ਇਸਤਗਾਸਾ ਪੱਖ ਨੇ ਕਿਹਾ ਕਿ ਰਾਏ ਨੇ ਇਕ ਹੋਰ ਰਿਣਦਾਤਾ ਤੋਂ ਪ੍ਰੋਗਰਾਮ ਦੇ ਤਹਿਤ 3 ਮਿਲੀਅਨ ਡਾਲਰ ਦਾ ਕਰਜ਼ ਮੰਗਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਉਸ ਕੋਲ 250 ਕਰਮਚਾਰੀ ਹਨ ਅਤੇ ਮਹੀਨੇਵਾਰ ਤਨਖਾਹ ਲੱਗਭਗ 1.2 ਮਿਲੀਅਨ ਡਾਲਰ ਹੈ। ਜਾਂਚ ਕਰਤਾਵਾਂ ਨੇ ਰਾਏ ਦੇ ਹੱਥ ਲਿਖਤ ਨੋਟਾਂ ਦੇ ਘਰ ਦੇ ਬਾਹਰ ਕਚਰੇ ਵਿਚ 3 ਮਿਲੀਅਨ ਡਾਲਰ ਦੇ ਨਿਵੇਸ਼ ਦੀ ਰਣਨੀਤੀ ਦੇ ਬਾਰੇ ਪਾਇਆ ਜੋ ਕਿ ਅਦਾਲਤ ਦੇ ਕਾਗਜ਼ਾਤ ਦੇ ਮੁਤਾਬਕ ਦੂਜੇ ਰਿਣਦਾਤਿਆਂ ਤੋਂ ਮਿਲੀ ਕਰਜ਼ ਰਾਸ਼ੀ ਨਾਲ ਮੇਲ ਖਾਂਦੀ ਹੈ।
ਇਸਤਗਾਸਾ ਨੇ ਫਾਈਲਿੰਗ ਦੇ ਮੁਤਾਬਕ ਟੈਕਸਾਸ ਦੇ ਅਧਿਕਾਰੀਆਂ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਕਿ ਉਹਨਾਂ ਕੋਲ ਇਸ ਸਾਲ ਰਾਏ ਦੀ ਕੰਪਨੀ ਦਾ ਭੁਗਤਾਨ ਕਰਨ ਵਾਲੇ ਕਾਮਿਆਂ ਦਾ ਕੋਈ ਰਿਕਾਰਡ ਨਹੀਂ ਸੀ ਜਾਂ 2019 ਦੀ ਆਖਰੀ ਤਿਮਾਹੀ ਅਤੇ ਇਸ ਸਾਲ ਦੀ ਪਹਿਲੀ ਤਿਮਾਹੀ ਵਿਚ ਆਮਦਨੀ ਦੇਣ ਦਾ ਕੋਈ ਰਿਕਾਰਡ ਨਹੀਂ ਹੈ। ਫੈਡਰਲ ਵਕੀਲ ਜੋਸੇਫ ਬ੍ਰਾਉਨ ਨੇ ਕਿਹਾ,”ਇਸ ਮਾਮਲੇ ਵਿਚ ਵਿਵਹਾਰ ਬਹੁਤ ਹੀ ਗਲਤ ਸੀ। ਜਿਹੜੇ ਲੋਕ ਕਰਜ਼ ਜਾਂ ਹੋਰ ਸਹਾਇਤਾ ਦੇ ਲਈ ਇਹਨਾਂ ਐਪਲੀਕੇਸ਼ਨਾਂ ਨੂੰ ਜਮਾਂ ਕਰਵਾਈਆਂ ਹਨ ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਕੀਤੀ ਗਈ ਅਪੀਲ ‘ਤੇ ਲੋਕ ਜਾਂਚ ਕਰ ਰਹੇ ਹਨ।”