ਭਾਰਤੀ ਮੂਲ ਦੇ ਅਮਰੀਕੀ ਡਾਕਟਰ ਸੁਰੇਸ਼ ਰੈਡੀ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਬਣੇ

250
ਡਾਕਟਰ ਸੁਰੇਸ਼ ਰੈਡੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ।
Share

ਸੈਕਰਾਮੈਂਟੋ, 22 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਸ਼ਿਕਾਗੋ ਵਾਸੀ ਭਾਰਤੀ ਮੂਲ ਦੇ ਅਮਰੀਕੀ ਰੇਡਿਆਲੋਜਿਸਟ ਡਾਕਟਰ ਸੁਰੇਸ਼ ਰੈਡੀ ਨੇ ਇਲੀਨੋਇਸ ਦੀ ਇੰਡੀਅਨ ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਸਬੰਧੀ ਸਮਾਗਮ ਓਕਬਰੁੱਕ, ਇਲੀਨੋਇਸ ’ਚ ਹੋਇਆ। ਇਸ ਮੌਕੇ ਡਾ. ਰੈਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨੇ ਆਪਣੀ ਕਾਰਜਕਾਰਣੀ ਵਿਚ ਸ਼ਾਮਲ ਮੈਂਬਰਾਂ ਨਾਲ ਵੀ ਜਾਣ-ਪਛਾਣ ਕਰਵਾਈ, ਜਿਨ੍ਹਾਂ ਵਿਚ ਡਾ. ਪਿਊਸ਼ ਵਿਆਸ, ਡਾ. ਰਾਧਿਕਾ ਚਿਮਾਟਾ ਤੇ ਡਾ. ਮੇਹਰ ਮੈਡਵਰਮ ਸ਼ਾਮਲ ਹਨ।¿;

Share