ਭਾਰਤੀ ਮੂਲ ਦੇ ਅਮਰੀਕੀ ਜੋੜੇ ਵੱਲੋਂ ਮਹਾਤਮਾ ਗਾਂਧੀ ਫੈਲੋਸ਼ਿੱਪ ਲਈ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਨੂੰ 10 ਲੱਖ ਡਾਲਰ ਦੇਣ ਦਾ ਐਲਾਨ

228
ਭਾਰਤੀ ਜੋੜਾ ਰਵੀ ਤੇ ਨੀਨਾ ਪਟੇਲ
Share

ਸੈਕਰਾਮੈਂਟੋ, 18 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤੀ ਮੂਲ ਦੇ ਅਮਰੀਕੀ ਜੋੜੇ ਰਵੀ ਤੇ ਨੀਨਾ ਪਟੇਲ ਫਾਊਂਡੇਸ਼ਨ ਨੇ ਸਮਾਜਿਕ ਉਦਮ ਲਈ ਮਹਾਤਮਾ ਗਾਂਧੀ ਫੈਲੋਸ਼ਿੱਪ ਵਾਸਤੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਬੇਕਰਸਫੀਲਡ ਨੂੰ 10 ਲੱਖ ਡਾਲਰ ਦੇਣ ਦਾ ਐਲਾਨ ਕੀਤਾ ਹੈ। ਜਾਰੀ ਪ੍ਰੈੱਸ ਬਿਆਨ ਅਨੁਸਾਰ ਇਹ ਰਾਸ਼ੀ ਅਗਲੇ 5 ਸਾਲਾਂ ਦੌਰਾਨ ਦਿੱਤੀ ਜਾਵੇਗੀ। ਪਹਿਲੀ ਕਿਸ਼ਤ ਇਸ ਸਾਲ ਦੇ ਦਿੱਤੀ ਜਾਵੇਗੀ।

Share