ਵਾਸ਼ਿੰਗਟਨ, 14 ਅਗਸਤ (ਪੰਜਾਬ ਮੇਲ)- ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਵੱਲੋਂ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਚੁਣੇ ਜਾਣ ਦੇ ਬਾਅਦ ਉਹਨਾਂ ਦੀ ਮੁਹਿੰਮ ਨੂੰ 2.6 ਕਰੋੜ ਅਮਰੀਕੀ ਡਾਲਰ ਦਾ ਚੰਦਾ ਮਿਲਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕੋਈ ਗੈਰ ਗੋਰੀ ਬੀਬੀ ਦੇਸ਼ ਦੀ ਕਿਸੇ ਵੱਡੀ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣੀ ਹੈ।
ਬਿਡੇਨ ਨੇ ਬੁੱਧਵਾਰ ਨੂੰ ਕਿਹਾ,”ਇਹ ਦਿਲ ਨੂੰ ਛੂਹਣ ਵਾਲਾ ਹੈ, ਕਾਫੀ ਉਤਸ਼ਾਹਿਤ ਕਰਨ ਵਾਲਾ ਹੈ।” ਬਿਡੇਨ ਮੁਹਿੰਮ ਨੂੰ ਆਸ ਹੈ ਕਿ ਇਸ ਨਾਲ ਚੋਣ ਤਰੀਕ ਤੋਂ ਪਹਿਲਾਂ ਆਖਰੀ ਪੜਾਅ ਵਿਚ ਚੰਦੇ ਦੇ ਰੂਪ ਵਿਚ ਵੱਡੀ ਰਾਸ਼ੀ ਜਮਾਂ ਕਰਨ ਨੂੰ ਬਲ ਮਿਲੇਗਾ। ਹੁਣ ਡੈਮੋਕ੍ਰੈਟਸ ਭਾਵੇਂ ਹੀ ਰਾਸ਼ਟਰਪਤੀ ਰੋਨਾਲਡ ਟਰੰਪ ਅਤੇ ਰੀਪਬਲਿਕਨ ਪਾਰਟੀ ਵੱਲੋਂ ਜੁਲਾਈ ਮਹੀਨੇ ਵਿਚ ਜੁਟਾਏ ਗਏ 30 ਕਰੋੜ ਅਮਰੀਕੀ ਡਾਲਰ ਦੀ ਰਾਸ਼ੀ ਨੂੰ ਪਿੱਛੇ ਨਾ ਛੱਡ ਸਕੇ ਹੋਣ ਪਰ ਉਹ ਇਸ ਰਾਸ਼ੀ ਦੇ ਕਰੀਬ ਪਹੁੰਚ ਰਹੇ ਹਨ। ਅਜਿਹੀ ਆਸ ਹੈ ਕਿ ਚੰਦਾ ਇਕੱਠਾ ਕਰਨ ਵਿਚ ਹੈਰਿਸ ਇਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ।