ਭਾਰਤੀ ਮੂਲ ਦੀ ਭਵਿਆ ਲਾਲ ਨਾਸਾ ’ਚ ਬਣੀ ਐਕਟਿੰਗ ਚੀਫ ਆਫ ਸਟਾਫ

176
Share

ਵਾਸ਼ਿੰਗਟਨ, 2 ਫਰਵਰੀ (ਪੰਜਾਬ ਮੇਲ)- ਸਪੇਸ ਏਜੰਸੀ ਨਾਸਾ ’ਚ ਭਾਰਤੀ ਮੂਲ ਦੀ ਭਵਿਆ ਲਾਲ ਨੂੰ ਐਕਟਿੰਗ ਚੀਫ ਆਫ ਸਟਾਫ ਬਣਾਇਆ ਗਿਆ ਹੈ। ਨਾਸਾ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਭਵਿਆ ਲਾਲ ਕੋਲ ਕਾਫੀ ਤਜਰਬਾ ਹੈ। ਉਨ੍ਹਾਂ ਨੂੰ ਇੰਜੀਨੀਅਰਿੰਗ ਅਤੇ ਸਪੇਸ ਤਕਨਾਲੋਜੀ ’ਚ ਮੁਹਾਰਤ ਹਾਸਲ ਹੈ। ਇਸ ਨਾਲ ਨਾਸਾ ਨੂੰ ਕਾਫੀ ਲਾਭ ਮਿਲੇਗਾ। ਇਸ ਤੋਂ ਪਹਿਲਾਂ ਭਵਿਆ ਲਾਲ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰੈਸੀਡੈਂਸ਼ੀਅਲ ਟ੍ਰਾਂਜਿਸ਼ਨ ਏਜੰਸੀ ਰੀਵੀਊ ਟੀਮ ਦਾ ਵੀ ਹਿੱਸਾ ਰਹੀ ਹੈ।
ਭਵਿਆ ਸਾਲ 2005 ਤੋਂ 2020 ਤੱਕ ਇੰਸਟੀਚਿਊਟ ਫੌਰ ਡਿਫੈਂਸ ਐਨਾਲਿਸਿਸ ਸਾਈਂਸ ਐਂਡ ਤਕਨਾਲੋਜੀ ਪਾਲਿਸੀ ਇੰਸਟੀਚਿਊਟ (ਐੱਸ.ਟੀ.ਪੀ.ਆਈ.) ਵਿਚ ਰਿਸਰਚ ਸਟਾਫ ਵੀ ਰਹਿ ਚੁੱਕੀ ਹੈ। ਭਵਿਆ ਵ੍ਹਾਈਟ ਹਾਊਸ ਆਫਿਸ ਆਫ ਸਾਈਂਸ ਐਂਡ ਤਕਨਾਲੋਜੀ ਪਾਲਿਸੀ ਅਤੇ ਨੈਸ਼ਨਲ ਸਪੇਸ ਕੌਂਸਲ ਦੀ ਵਿਸ਼ਲੇਸ਼ਣ ਟੀਮ ਦੀ ਪ੍ਰਮੁੱਖ ਵੀ ਰਹੀ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਫੈਡਰਲ ਸਪੇਸ ਓਰੀਏਂਟਡ ਓਰਗੇਨਾਈਜੇਸ਼ਨ ਜਿਵੇਂ ਨਾਸਾ, ਡਿਪਾਰਟਮੈਂਟ ਆਫ ਡਿਫੈਂਸ ਅਤੇ ਇੰਟੈਂਲੀਜੈਂਸ ਕਮਿਊਨਿਟੀ ਲਈ ਵੀ ਕੰਮ ਕੀਤਾ ਹੈ।¿;
ਭਵਿਆ ਲਾਲ ਲਗਾਤਾਰ ਦੋ ਵਾਰੀ ਨੈਸ਼ਨਲ ਓਸ਼ਿਆਨਿਕ ਐਂਡ ਐਟਮੌਸਫਿਅਰਿਕ ਐਡਮਿਨਿਸਟ੍ਰੇਸ਼ਨ ਦੀ ਫੈਡਰਲ ਐਡਵਾਇਜ਼ਰੀ ਕਮੇਟੀ ਦੀ ਮੈਂਬਰ ਰਹਿ ਚੁੱਕੀ ਹੈ। ਨਾਲ ਹੀ ਉਹ ਨਾਸਾ ਕਮਰਸ਼ੀਅਲ ਰਿਮੋਟ ਸੈਂਸਿੰਗ ਦੀ ਐਕਸਟਰਨਲ ਕੌਂਸਲ ਮੈਂਬਰ ਅਤੇ ਇਨੋਵੇਟਿਵ ਐਡਵਾਂਸਡ ਕੌਨਸੈਪਟਸ ਪ੍ਰੋਗਰਾਮ ਕਮੇਟੀ ਦੀ ਮੈਂਬਰ ਵੀ ਰਹੀ ਹੈ। ਐੱਸ.ਟੀ.ਪੀ.ਆਈ. ਜੁਆਇਨ ਕਰਨ ਤੋਂ ਪਹਿਲਾਂ ਭਵਿਆ ਸੀ-ਐੱਸ.ਟੀ.ਪੀ.ਐੱਸ. ਐੱਲ.ਐੱਲ.ਸੀ. ਦੀ ਪ੍ਰੈਸੀਡੈਂਟ ਸੀ। ਇਹ ਕੰਪਨੀ ਸਾਈਂਸ, ਤਕਨਾਲੋਜੀ ਸੰਬੰਧੀ ਨੀਤੀਆਂ ਅਤੇ ਰਿਸਰਚ ਸੰਬੰਧੀ ਸਲਾਹਕਾਰ ਦਾ ਕੰਮ ਕਰਦੀ ਹੈ।¿;
ਭਵਿਆ ਮੈਸਾਚੁਸੇਟਸ ਸਥਿਤ ਗਲੋਬਲ ਪਾਲਿਸੀ ਰਿਸਰਚ ਕੰਸਲਟੇਂਸੀ ਫੌਰ ਸਾਈਂਸ ਐਂਡ ਤਕਨਾਲੋਜੀ ਪਾਲਿਸੀ ਸਟੱਡੀਜ਼ ’ਚ ਨਿਦੇਸ਼ਕ ਵੀ ਰਹਿ ਚੁੱਕੀ ਹੈ। ਇਸ ਦੇ ਇਲਾਵਾ ਭਵਿਆ ਲਾਲ ਨਿਊਕਲੀਅਰ ਐਂਡ ਇਮਰਜਿੰਗ ਤਕਨਾਲੌਜੀਸ ਇਨ ਸਪੇਸ¿; ¿; (ਐੱਨ.ਈ.ਟੀ.ਐੱਸ.) ਨਾਮੀ ਅੰਤਰਰਾਸ਼ਟਰੀ ਸਲਾਨਾ ਸੈਮੀਨਾਰ ਦੀ ਹੋਸਟ ਰਹੀ ਹੈ। ਭਵਿਆ ਇਸ ਦੇ ਇਲਾਵਾ ਸਮਿਥਸੋਨੀਅਨ ਨੈਸ਼ਨਲ ਏਅਰ ਐਂਡ ਸਪੇਸ ਮਿਊਜ਼ੀਅਮ ਨਾਲ ਵੀ ਜੁੜੀ ਰਹੀ ਹੈ। ਭਵਿਆ ਨਿਊਕਲੀਅਰ ਇੰਜੀਨੀਅਰਿੰਗ ਐਂਡ ਪਬਲਿਕ ਪਾਲਿਸੀ ਓਨਰ ਸੋਸਾਇਟੀ ਦੀ ਵੀ ਮੈਂਬਰ ਹੈ। ਸਪੇਸ ਸੈਕਟਰ ’ਚ ਭਵਿਆ ਲਾਲ ਦੇ ਕੰਮਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇੰਟਰਨੈਸ਼ਨਲ ਅਕੈਡਮੀ ਆਫ ਐਸਟ੍ਰੋਨੌਟੀਕਸ ਦਾ ਮੈਂਬਰ ਵੀ ਬਣਾਇਆ ਗਿਆ ਸੀ। ਭਵਿਆ ਨੇ ਆਪਣੀ ਬੀ.ਐੱਸ.ਸੀ. ਅਤੇ ਐੱਮ.ਐੱਸ.ਸੀ. ਦੀ ਡਿਗਰੀ ਕ੍ਰਮਵਾਰ ਨਿਊਕਲੀਅਰ ਐਨਰਜੀ ਅਤੇ ਤਕਨਾਲੋਜੀ ਐਂਡ ਪਾਲਿਸੀ ’ਚ ਲਈ ਹੈ। ਭਵਿਆ ਜੌਰਜ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਪਬਲਿਕ ਪਾਲਿਸੀ ਐਂਡ ਪਬਲਿਕ ਐਡਮਿਨਿਸਟ੍ਰੇਸ਼ਨ ’ਚ ਡਾਕਟਰੇਟ ਹੈ।

Share