ਭਾਰਤੀ ਮੂਲ ਦੀ ਨੀਰਾ ਟੰਡਨ ਰਾਸ਼ਟਰਪਤੀ ਦੀ ਸਟਾਫ ਸਕੱਤਰ ਨਿਯੁਕਤ

381
ਨੀਰਾ ਟੰਡਨ
Share

ਸੈਕਰਾਮੈਂਟੋ, 24 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਵਾਈਟ ਹਾਊਸ ਦੀ ਸੀਨੀਅਰ ਸਲਾਹਕਾਰ ਭਾਰਤੀ ਮੂਲ ਦੀ ਅਮਰੀਕਨ ਨੀਰਾ ਟੰਡਨ ਨੂੰ ਰਾਸ਼ਟਰਪਤੀ ਜੋਅ ਬਾਇਡਨ ਦੀ ਸਟਾਫ ਸਕੱਤਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਟੰਡਨ ਸੈਂਟਰ ਫਾਰ ਅਮਰਕੀਨ ਪ੍ਰੋਗ੍ਰੈਸ ਦੀ ਸਾਬਕਾ ਪ੍ਰਧਾਨ ਹੈ, ਜਿਨ੍ਹਾਂ ਨੂੰ ਇਸ ਸਾਲ ਦੇ ਸ਼ੁਰੂ ’ਚ ਵਾਈਟ ਹਾਊਸ ਦੇ ਬਜਟ ਡਾਇਰੈਕਟਰ ਵਜੋਂ ਨਾਮਜ਼ਦ ਕੀਤਾ ਗਿਆ ਸੀ ਪਰੰਤੂ ਬਾਅਦ ਵਿਚ ਵਾਈਟ ਹਾਊਸ ਦੀ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਵਾਈਟ ਹਾਊਸ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਟੰਡਨ ਦੀ ਜ਼ਿੰਮੇਵਾਰੀ ’ਚ ਵਾਧਾ ਕੀਤਾ ਗਿਆ ਹੈ। ਉਹ ਵਾਈਟ ਹਾਊਸ ਦੀ ਕੇਂਦਰੀ ਪ੍ਰਣਾਲੀ ’ਚ ਸਟਾਫ ਸਕੱਤਰ ਵਜੋਂ ਭੂਮਿਕਾ ਨਿਭਾਵੇਗੀ। ਉਹ ਰਾਸ਼ਟਰਪਤੀ ਲਈ ਨਿਰਣਾਗੱਤ ਪ੍ਰਕਿ੍ਰਆ ਨੂੰ ਅੱਗੇ ਵਧਾਵੇਗੀ ਤੇ ਹੋਰ ਅਨੇਕਾਂ ਮੁੱਦਿਆਂ ’ਤੇ ਰਾਸ਼ਟਰਪਤੀ ਲਈ ਕੰਮ ਕਰੇਗੀ। ਟੰਡਨ ਮੌਜੂਦਾ ਸਟਾਫ ਸਕੱਤਰ ਜੈਸਿਕਾ ਹਰਟਜ਼ ਦੀ ਜਗ੍ਹਾ ਲਵੇਗੀ, ਜਿਸ ਨੇ ਹਾਲ ਹੀ ਵਿਚ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ।

Share