ਭਾਰਤੀ ਮੂਲ ਦੀ ਨਿਊਕਲਰ ਇੰਜੀਨੀਅਰ ਭਵਿਆ ਲਾਲ ਨਾਸਾ ਦੇ ਦਫਤਰ ਦੀ ਪ੍ਰਮੁੱਖ ਬਣੀ

322
ਭਵਿਆ ਲਾਲ
Share

ਸੈਕਰਾਮੈਂਟੋ, 17 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਭਾਰਤੀ ਮੂਲ ਦੀ ਅਮਰੀਕਨ ਨਿਊਕਲਰ ਇੰਜੀਨੀਅਰ ਭਵਿਆ ਲਾਲ ਤਕਨੀਕ, ਨੀਤੀ ਤੇ ਰਣਨੀਤੀ ਸਬੰਧੀ ਨਾਸਾ ਦੇ ਦਫਤਰ ਦੀ ਅਗਵਾਈ ਕਰੇਗੀ। ਨਾਸਾ ਨੇ ਇਕ ਐਲਾਨ ’ਚ ਕਿਹਾ ਹੈ ਕਿ ਭਵਿਆ ਲਾਲ ਹਾਲ ਹੀ ਵਿਚ ਬਣਾਏ ਗਏ ਨਵੇਂ ਦਫਤਰ ‘ਟੈਕਨਾਲੋਜੀ, ਪਾਲਸੀ ਐਂਡ ਸਟਰੈਟਜੀ’ ਦੀ ਪ੍ਰਮੁੱਖ ਅਧਿਕਾਰੀ ਵਜੋਂ ਸੇਵਾਵਾਂ ਨਿਭਾਏਗੀ। ਰਿਲੀਜ਼ ’ਚ ਕਿਹਾ ਗਿਆ ਹੈ ਕਿ ਭਵਿਆ ਲਾਲ ਮੁੱਖ ਕਾਰਜਕਾਰੀ ਇੰਜੀਨੀਅਰ ਵਜੋਂ ਵੀ ਆਪਣੀਆਂ ਸੇਵਾਵਾਂ ਦੇਵੇਗੀ। ਭਵਿਆ ਲਾਲ ਰਾਜਸੀ ਤੌਰ ’ਤੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਜੁੜੀ ਹੋਈ ਹੈ ਤੇ ਉਹ ਨਾਸਾ ਨਾਲ ਸਬੰਧਤ ਅਨੇਕਾਂ ਅਹੁੱਦਿਆਂ ਉਪਰ ਕੰਮ ਕਰ ਚੁੱਕੀ ਹੈ। ਇਸ ਸਾਲ ਦੇ ਸ਼ੁਰੂ ਤੋਂ ਹੀ ਲਾਲ ਨੇ ਨਾਸਾ ਦੇ ਪ੍ਰਤੀਨਿੱਧ ਵਜੋਂ ਬਹੁਤ ਸਾਰੀਆਂ ਕਾਨਫਰੰਸਾਂ ਤੇ ਵੈਬੀਨਾਰਾਂ ’ਚ ਹਿੱਸਾ ਲਿਆ ਹੈ।

Share