ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਬਣੀ ਕਮਲਾ ਹੈਰਿਸ ਦੀ ਪ੍ਰੈਸ ਸਕੱਤਰ 

406
Share

ਵਾਸ਼ਿੰਗਟਨ, 17 ਅਗਸਤ (ਪੰਜਾਬ ਮੇਲ)- ਕੈਲੀਫੋਰਨੀਆ ਤੋਂ ਸੈਨੇਟਰ ਤੇ ਡੈਮੋਕਰੈਟਿਕ ਪਾਰਟੀ ਵੱਲੋਂ ਅਗਾਮੀ ਰਾਸ਼ਟਰਪਤੀ ਚੋਣਾਂ ਵਿੱਚ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਕਮਲਾ ਹੈਰਿਸ ਨੇ ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਨੂੰ ਆਪਣੀ ਚੋਣ ਮੁਹਿੰਮ ਲਈ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਹੈ। ਸਬਰੀਨਾ ਸਿੰਘ ਇਸ ਤੋਂ ਪਹਿਲਾਂ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਦੋ ਉਮੀਦਵਾਰਾਂ- ਨਿਊ ਜਰਸੀ ਦੇ ਮੇਅਰ ਸੈਨੇਟਰ ਕੋਰੀ ਬੁੱਕਰ ਤੇ ਨਿਊਯਾਰਕ ਦੇ ਸਾਬਕਾ ਮੇਅਰ ਮਾਈਕ ਬਲੂਮਬਰਗ ਲਈ ਪ੍ਰੈੱਸ ਦਾ ਕੰਮਕਾਜ ਵੇਖਦਿਆਂ ਉਨ•ਾਂ ਦੀ ਅਧਿਕਾਰਤ ਤਰਜਮਾਨ ਰਹਿ ਚੁੱਕੀ ਹੈ।

ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਉਮੀਦਵਾਰ ਜੋ ਬਿਡੇਨ (77 ਸਾਲ) ਨੇ ਪਿਛਲੇ ਹਫ਼ਤੇ ਭਾਰਤੀ ਮੂਲ ਦੀ 55 ਸਾਲਾ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਵਜੋਂ ਚੁਣਿਆ ਸੀ।  ਕਮਲਾ ਹੈਰਿਸ ਦੀ ਪ੍ਰੈਸ ਸਕੱਤਰ ਬਣੀ ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਬਿਡੇਨ ਅਤੇ ਹੈਰਿਸ ਦੀ ਚੋਣ ਮੁਹਿੰਮ ਨਾਲ ਜੁੜ ਕੇ ਬਹੁਤ ਖੁਸ਼ ਹੈ। ਲਾਸ ਏਂਜਲਸ ਦੀ ਵਾਸੀ ਸਬਰੀਨਾ ਸਿੰਘ ਡੈਮੋਕਰੇਟਿਵ ਨੈਸ਼ਨਲ ਕਮੇਟੀ ਦੀ ਮਹਿਲਾ ਬੁਲਾਰੀ ਵੀ ਰਹਿ ਚੁੱਕੀ ਹੈ। ਉਹ ਗ਼ੈਰ-ਮੁਨਾਫ਼ਾ ਸੰਸਥਾ ‘ਇੰਡੀਆ ਲੀਗ ਆਫ਼ ਅਮਰੀਕਾ’ ਦੇ ਸਰਦਾਰ ਜੇ.ਜੇ. ਸਿੰਘ ਦੀ ਪੋਤੀ ਹੈ। ਦੱਸ ਦੇਈਏ ਕਿ ‘ਇੰਡੀਆ ਲੀਗ ਆਫ਼ ਅਮਰੀਕਾ’ ਸੰਸਥਾ ਅਮਰੀਕਾ ‘ਚ ਭਾਰਤੀ ਮੂਲ ਦੇ ਅਮਰੀਕੀਆਂ ਦੀ ਭਲਾਈ ਲਈ ਕਾਰਜ ਕਰਦੀ ਹੈ। ਜੇ.ਜੇ. ਸਿੰਘ ਨੇ 1940 ਦੇ ਦਹਾਕੇ ਵਿੱਚ ਆਪਣੇ ਸਾਥੀ ਭਾਰਤੀਆਂ ਦੇ ਇੱਕ ਛੋਟੇ ਸਮੂਹ ਨਾਲ ਮਿਲ ਕੇ ਅਮਰੀਕਾ ਦੀਆਂ ਨਸਲਵਾਦੀ ਨੀਤੀਆਂ ਵਿਰੁੱਧ ਦੇਸ਼ ਪੱਧਰੀ ਮੁਹਿੰਮ ਚਲਾਈ ਸੀ।


Share