-ਸੰਯੁਕਤ ਰਾਸ਼ਟਰ ਮੁਖੀ ਗੁਟੇਰੇਜ਼ ਖ਼ਿਲਾਫ਼ ਲੜੇਗੀ ਚੋਣ
ਸੰਯੁਕਤ ਰਾਸ਼ਟਰ, 14 ਫਰਵਰੀ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ’ਚ ਭਾਰਤੀ ਮੂਲ ਦੀ ਇੱਕ ਮੁਲਾਜ਼ਮ ਨੇ ਇਸ ਆਲਮੀ ਸੰਸਥਾ ਦਾ ਅਗਲਾ ਜਨਰਲ ਸਕੱਤਰ ਬਣਨ ਲਈ ਖੁਦ ਨੂੰ ਉਮੀਦਵਾਰ ਐਲਾਨਿਆ ਹੈ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ’ਚ ਲੇਖਾ ਪ੍ਰੀਖਿਆ ਤਾਲਮੇਲ ਕਰਮਚਾਰੀ ਵਜੋਂ ਕੰਮ ਕਰਦੀ ਅਕਾਂਕਸ਼ਾ ਅਰੋੜਾ ਮੌਜੂਦਾ ਜਨਰਲ ਸਕੱਤਰ ਐਂਤੋਨੀਓ ਗੁਟੇਰੇਜ਼ ਖ਼ਿਲਾਫ਼ ਨਿੱਤਰਨ ਵਾਲੀ ਪਹਿਲੀ ਸ਼ਖ਼ਸ ਹੈ। ਗੁਟੇਰੇਜ਼ ਨੇ ਸੰਯੁਕਤ ਰਾਸ਼ਟਰ ਮੁਖੀ ਵਜੋਂ ਆਪਣੇ ਦੂਜੇ ਕਾਰਜਕਾਲ ਲਈ ਉਮੀਦਵਾਰ ਵਜੋਂ ਦਾਅਵਾ ਪੇਸ਼ ਕੀਤਾ ਸੀ। ਸੰਯੁਕਤ ਰਾਸ਼ਟਰ ਦੇ ਮੁਖੀ ਦਾ ਕਾਰਜਕਾਲ ਪੰਜ ਸਾਲ ਲਈ ਹੁੰਦਾ ਹੈ। ਅਕਾਂਕਸ਼ਾ (34) ਨੇ ਕਿਹਾ ਕਿ ਉਹ ਦੁਨੀਆਂ ਦੇ ਸਭ ਤੋਂ ਵੱਡੇ ਕੂਟਨੀਤਕ ਅਹੁਦੇ ਲਈ ਚੋਣ ਲੜੇਗੀ।