ਭਾਰਤੀ ਮੂਲ ਦਾ ਉਦਮੀ 4.5 ਕਰੋੜ ਡਾਲਰ ਦੇ ਫਰਾਡ ਕੇਸ ’ਚ ਗਿ੍ਰਫਤਾਰ

41
Share

ਸੈਕਰਾਮੈਂਟੋ, 2 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਭਾਰਤੀ ਮੂਲ ਦੇ ਅਮਰੀਕੀ ਉਦਮੀ ਨੂੰ 4.5 ਕਰੋੜ ਡਾਲਰ ਦੇ ਨਿਵੇਸ਼ ਫਰਾਡ ਕੇਸ ’ਚ ਗਿ੍ਰਫਤਾਰ ਕੀਤਾ ਹੈ। ਉਸ ਨੇ 10000 ਤੋਂ ਵਧ ਲੋਕਾਂ ਨਾਲ ਠੱਗੀ ਮਾਰੀ। ਯੂ.ਐੱਸ. ਅਸਿਸਟੈਂਟ ਅਟਾਰਨੀ ਜਨਰਲ ਕੀਨਥ ਪੋਲਾਈਟ ਨੇ ਕਿਹਾ ਹੈ ਕਿ ਨੀਲ ਚੰਦਰਨ ਨਾਮੀ ਉਦਮੀ ਜਿਸ ਦੀਆਂ ‘ਵਰਸ’ ਬੈਨਰ ਹੇਠ ਕਈ ਕੰਪਨੀਆਂ ਹਨ, ਵਿਰੁੱਧ ਨੇਬਰਾਸਕਾ ਦੀ ਸੰਘੀ ਅਦਾਲਤ ਵਿਚ ਦੋਸ਼ ਆਇਦ ਕੀਤੇ ਗਏ ਹਨ। ਨਿਆਂ ਵਿਭਾਗ ਅਨੁੁਸਾਰ 50 ਸਾਲਾ ਚੰਦਰਨ ਨੂੰ ਲਾਸ ਏਂਜਲਸ ਵਿਚੋਂ ਗਿ੍ਰਫਤਾਰ ਕੀਤਾ ਗਿਆ ਹੈ ਤੇ ਉਸ ਨੇ ਲੋਕਾਂ ਨੂੰ ਨਿਵੇਸ਼ ਕਰਨ ’ਤੇ ਵੱਡੇ ਲਾਭ ਨਾਲ ਰਕਮਾਂ ਮੋੜਨ ਦਾ ਵਾਅਦਾ ਕੀਤਾ, ਜਦਕਿ ਉਸ ਨੇ ਲੋਕਾਂ ਕੋਲੋਂ ਨਿਵੇਸ਼ ਦੇ ਰੂਪ ਵਿਚ ਲਿਆ ਪੈਸਾ ਆਪਣੇ ਹੋਰ ਕਾਰੋਬਾਰ ਵਿਚ ਲਾ ਦਿੱਤਾ।

Share