ਭਾਰਤੀ ਮੂਲ ਦਾ ਅਮਰੀਕੀ ਸਿਬੂ ਨਾਇਰ ਏਸ਼ੀਅਨ ਅਮਰੀਕਨ ਮਾਮਲਿਆਂ ਬਾਰੇ ਡਿਪਟੀ ਡਾਇਰੈਕਟਰ ਨਿਯੁਕਤ

170
ਸਿਬੂ ਨਾਇਰ
Share

ਸੈਕਰਾਮੈਂਟੋ, 3 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਨਿਊਯਾਰਕ ਦੇ ਗਵਰਨਰ ਕੈਥੀ ਹੋਚੁਲ ਨੇ ਭਾਰਤੀ ਮੂਲ ਦੇ ਅਮਰੀਕੀ ਸਿਬੂ ਨਾਇਰ ਨੂੰ ਏਸ਼ੀਅਨ ਅਮਰੀਕਨ ਮਾਮਲਿਆਂ ਬਾਰੇ ਡਿਪਟੀ ਡਾਇਰੈਕਟਰ ਨਿਯੁਕਤ ਕੀਤਾ ਹੈ। ਸਿਬੂ ਨਾਇਰ ਰਾਜਸੀ ਕਾਰਕੁੰਨ ਹਨ ਤੇ ਉਹ ਭਾਰਤੀ ਭਾਈਚਾਰੇ ਵਿਚ ਜਾਣੀ ਪਛਾਣੀ ਸਖਸ਼ੀਅਤ ਹਨ। ਉਹ ਬੂਫਾਲੋ ਵਿਖੇ ਯੁਨੀਵਰਸਿਟੀ ਦੇ ਮੈਡੀਸੀਨ ਵਿਭਾਗ ਵਿਚ ਕਲੀਨੀਕਲ ਟਰਾਇਲ ਪ੍ਰਸ਼ਾਸਕ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਨਾਇਰ ਨੇ ਆਪਣੀ ਨਿਯੁਕਤੀ ‘ਤੇ ਖੁਸ਼ੀ ਪ੍ਰਗਟ ਕਰਦਿਆ ਕਿਹਾ ਹੈ ਕਿ ਨਿੱਜੀ ਤੌਰ ‘ਤੇ ਇਹ ਮੇਰੇ, ਮੇਰੇ ਪਰਿਵਾਰ, ਦੋਸਤਾਂ ਮਿਤਰਾਂ ਤੇ ਭਾਈਚਾਰੇ ਲਈ ਵੱਡੇ ਸਨਮਾਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮੈ ਨਿਊਯਾਰਕ ਵਿਚ ਏਸ਼ੀਅਨ ਅਮਰੀਕੀ ਲੋਕਾਂ ਲਈ ਆਪਣੀਆਂ ਵਧੀਆ ਸੇਵਾਵਾਂ ਦੇਣ ਦਾ ਵਾਅਦਾ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਤੁਹਾਡੀਆਂ ਸ਼ੁਭ ਇਛਾਵਾਂ ਹਮੇਸ਼ਾਂ ਮੇਰੇ ਨਾਲ ਰਹਿਣਗੀਆਂ।


Share