ਭਾਰਤੀ ਮਹਿਲਾ ਵੱਲੋਂ ਵਰਕ ਪਰਮਿਟ ‘ਚ ਦੇਰੀ ਲਈ ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸਰਵਿਸਿਜ਼ ਖਿਲਾਫ਼ ਮੁਕੱਦਮਾ

380
Share

ਵਾਸ਼ਿੰਗਟਨ, 25 ਜੁਲਾਈ (ਪੰਜਾਬ ਮੇਲ)- ਵਰਕ ਪਰਮਿਟ ਜਾਰੀ ਕਰਨ ‘ਚ ਕਥਿਤ ਦੇਰੀ ਲਈ ਭਾਰਤੀ ਮਹਿਲਾ ਰਣਜੀਤਾ ਸੁਬਰਾਮਣੀਆ ਨੇ ਅਮਰੀਕੀ ਨਾਗਰਿਕਤਾ ਅਤੇ ਇਮੀਗਰੇਸ਼ਨ ਸਰਵਿਸਿਜ਼ ਖਿਲਾਫ਼ ਮੁਕੱਦਮਾ ਕੀਤਾ ਹੈ। ਉਸ ਕੋਲ ਐੱਚ-4 ਡਿਪੈਂਡੈਂਟ ਵੀਜ਼ਾ ਅਤੇ ਪਤੀ ਵਿਨੋਦ ਸਿਨਹਾ ਕੋਲ ਐੱਚ-1ਬੀ ਵਰਕ ਵੀਜ਼ਾ ਹੈ। ਓਹਾਇਓ ਦੀ ਸੰਘੀ ਅਦਾਲਤ ‘ਚ ਦਾਖ਼ਲ ਕੀਤੀ ਗਈ ਅਰਜ਼ੀ ‘ਚ ਉਸ ਨੇ ਕਿਹਾ ਹੈ ਕਿ ਐਂਪਲਾਇਮੈਂਟ ਆਥੋਰਾਈਜ਼ੇਸ਼ਨ ਡਾਕਿਊਮੈਂਟ (ਈ.ਏ.ਡੀ.) ਦੀ 7 ਅਪਰੈਲ ਨੂੰ ਪ੍ਰਵਾਨਗੀ ਮਿਲ ਗਈ ਸੀ ਪਰ ਉਸ ਨੂੰ ਕੰਮ ਕਰਨ ਸਬੰਧੀ ਕਾਰਡ ਅਜੇ ਤੱਕ ਨਹੀਂ ਮਿਲਿਆ ਹੈ। ਉਸ ਦਾ ਪਹਿਲਾ ਈ.ਏ.ਡੀ. 7 ਜੂਨ ਨੂੰ ਖ਼ਤਮ ਹੋ ਗਿਆ ਸੀ, ਜਿਸ ਕਰਕੇ ਉਸ ਨੂੰ ਨੌਕਰੀ ਤੋਂ ਹਟਣਾ ਪਿਆ। ਅਰਜ਼ੀ ‘ਚ ਕਿਹਾ ਗਿਆ ਹੈ ਕਿ ਅਮਰੀਕੀ ਇਮੀਗਰੇਸ਼ਨ ਵਿਭਾਗ ਨੇ 75 ਹਜ਼ਾਰ ਈ.ਏ.ਡੀ. ਰੋਕੇ ਹੋਏ ਹਨ। ਆਮ ਤੌਰ ‘ਤੇ ਈ.ਏ.ਡੀ. ਪ੍ਰਵਾਨਗੀ ਦੇ 48 ਘੰਟਿਆਂ ‘ਚ ਵਿਅਕਤੀ ਕੋਲ ਪਹੁੰਚ ਜਾਂਦਾ ਹੈ ਪਰ 105 ਦਿਨਾਂ ਮਗਰੋਂ ਵੀ ਰੰਜੀਤਾ ਨੂੰ ਇਹ ਨਹੀਂ ਮਿਲਿਆ, ਜਿਸ ਕਰਕੇ ਉਸ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ ਹੈ।


Share