ਭਾਰਤੀ ਪੁਲਿਸ ਵੱਲੋਂ ਸਿੱਖ ਨੌਜੁਆਨਾਂ ਨਾਜਾਇਜ਼ ਫੜੋ-ਫੜੀ ਤੋਂ ਤੰਗ ਆ ਕੇ ਵਿਦੇਸ਼ੀ ਸਿੱਖਾਂ ਨੇ ਕੀਤੇ ਸਖ਼ਤ ਫ਼ੈਸਲੇ

1308
Share

ਨਿਊਯਾਰਕ, 10 ਜੁਲਾਈ (ਪੰਜਾਬ ਮੇਲ)-ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਤਾਰੀਖ਼ 7, 2020 ਨੂੰ ਸਮੂਹ ਅਮਰੀਕਾ ਅਤੇ ਕੈਨੇਡਾ ਦੇ ਲਗਭਗ 162 ਤੋਂ ਵੱਧ ਗੁਰਦੁਆਰਾ ਸਾਹਿਬਾਨਾਂ ਅਤੇ ਅਮਰੀਕਾ ਸਥਿਤ ਪੰਥਕ ਜਥੇਬੰਦੀਆਂ ਦੀ ਹੰਗਾਮੀ ਟੈਲੀ ਕਾਨਫਰੰਸ ਸੱਦੀ ਗਈ, ਜਿਸ ਵਿਚ ਭਾਰਤੀ ਹਕੂਮਤ ਦੇ ਨਰਿੰਦਰ ਮੋਦੀ ਅਤੇ ਕੈਪਟਨ ਅਮਰਿੰਦਰ ਦੀ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਉੱਪਰ ਕੀਤੇ ਜਾ ਰਹੇ ਜ਼ੁਲਮਾਂ ਉੱਪਰ ਖੁੱਲ੍ਹ ਕੇ ਵਿਚਾਰ-ਵਟਾਂਦਰੇ ਹੋਏ ਅਤੇ ਵੱਡੇ ਫ਼ੈਸਲੇ ਲਏ ਗਏ ਹਨ।
ਪੰਜਾਬ ਹਮੇਸ਼ਾ ਹੀ ਭਾਰਤੀ ਹਕੂਮਤ ਦੇ ਨਿਸ਼ਾਨੇ ਉੱਪਰ ਰਿਹਾ ਹੈ ਸਿੱਖ ਨੌਜਵਾਨ ਹਮੇਸ਼ਾ ਪੰਜਾਬੀ ਹੱਕਾਂ ਦੀ ਗੱਲ ਮੋਹਰੇ ਹੋ ਕੇ ਕਰਦੇ ਆਏ ਹਨ।
90ਵਿਆਂ ਦਾ ਦੌਰ ਸਿੱਖ ਭੁੱਲੇ ਨਹੀਂ ਹਨ, ਜਦੋਂ ਹਿੰਦੋਸਤਾਨੀ ਹਕੂਮਤ ਵੱਲੋਂ ਬੇਕਸੂਰ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਉਲਝਾਕੇ ਝੂਠੇ ਮੁਕਾਬਲੇ ਬਣਾਕੇ ਸ਼ਹੀਦ ਕਰ ਦਿੱਤਾ ਜਾਂਦਾ ਸੀ, ਪੰਜਾਬ ਦੀ ਇੱਕ ਨਸਲ ਨੂੰ ਬੁੱਚੜ ਮੁੱਖ ਮੰਤਰੀ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਨੇ ਖਤਮ ਕਰ ਦਿੱਤਾ ਸੀ, ਅੱਜ ਜਦੋਂ ਮੁੜਕੇ ਸਿੱਖ ਨੌਜਵਾਨਾਂ ਨੇ 35 ਸਾਲ ਬਾਅਦ ਹੋਸ਼ ਸੰਭਾਲੀ ਹੈ, ਤਾਂ ਕੈਪਟਨ ਅਮਰਿੰਦਰ ਅਤੇ ਉਸਦੀ ਜ਼ਾਲਮ ਪੁਲਿਸ ਦਿੱਲੀ ਦਰਬਾਰ ਦੇ ਆਖੇ ਲੱਗ ਸਿੱਖ ਨੌਜਵਾਨੀ ਦੀ ਦੁਸ਼ਮਣ ਬਣ ਗਈ ਹੈ। ਸਿੱਖ ਨੌਜਵਾਨਾਂ ਉੱਪਰ ਝੂਠੇ ਕੇਸ ਪਾਏ ਜਾ ਰਹੇ ਹਨ, ਸਿੱਖ ਪਰਿਵਾਰਾਂ ਨੂੰ ਕੈਪਟਨ ਅਮਰਿੰਦਰ ਦੀ ਪੁਲਿਸ ਤੰਗ ਪ੍ਰੇਸ਼ਾਨ ਕਰ ਰਹੀ ਹੈ।
ਅਸੀਂ ਕੈਪਟਨ ਅਮਰਿੰਦਰ ਨੂੰ ਦੱਸਣਾ ਚਾਹੁੰਦੇ ਹਾਂ, ਸਿੱਖੀ ਹੱਕਾਂ ਦੀ ਗੱਲ ਕਰਨਾ ਕੋਈ ਗੁਨਾਹ ਨਹੀਂ ਹੈ। ਸਿੱਖ ਨੌਜਵਾਨ ਜੋ ਸਰਭ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਬਿਨਾਂ ਕਿਸੇ ਰੰਗ, ਨਸਲ, ਭੇਦਭਾਵ ਦੇ ਸੇਵਾ ਕਰ ਰਹੇ ਹਨ, ਉਨ੍ਹਾਂ ਉੱਪਰ ਝੂਠੇ ਕੇਸ ਪਾਉਣੇ ਭਾਰਤੀ ਸਰਕਾਰ ਦੀ ਕਾਇਰਤਾ ਅਤੇ ਸਿੱਖਾਂ ਪ੍ਰਤੀ ਨਫ਼ਰਤ ਨੂੰ ਉਜਾਗਰ ਕਰਦੀ ਹੈ।
ਸਿੱਖ ਨੌਜਵਾਨ ਜੋ ਅੱਜ ਸ਼ਾਂਤਮਈ ਤਰੀਕੇ ਖੁਦਮੁਖਤਿਆਰੀ ਦੀ ਆਵਾਜ਼ ਚੁੱਕਦੇ ਹਨ, ਜੇਕਰ ਉਹ ਸੋਸ਼ਲ ਮੀਡੀਆ ਉੱਪਰ ਖਾਲਸੇ ਦੇ ਨਿਆਰੇਪਨ ਲਈ ਕੋਈ ਲਫ਼ਜ਼ ਵੀ ਲਿਖਦੇ ਹਨ, ਤਾਂ ਉਹਨਾ ਉੱਪਰ ਭਾਰਤੀ ਹਕੂਮਤ ਵੱਲੋਂ ਝੂਠੇ ਕੇਸ ਪਾਏ ਜਾਂਦੇ ਹਨ।
ਆਉ ਅੱਜ ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਐਲਾਨੇ ਗਏ ਮਤਿਆਂ ਵੱਲ ਧਿਆਨ ਦੇਈਏ ਅਤੇ ਪੰਥਕ ਇੱਕਜੁੱਟਤਾ ਲਈ ਸੁਹਿਰਦ ਹੋਈਏ :
1. ਸਮੂਹ ਵਿਦੇਸ਼ ਵਸਦੇ ਸਿੱਖ ਇਸ ਗੱਲ ਲਈ ਵਚਨਬੱਧਤਾ ਦਹਰਾਉਂਦੇ ਹਨ ਅਤੇ ਭਾਰਤੀ ਦਹਿਸ਼ਤਗਰਦੀ ਦੇ ਸਿੱਖਾਂ ਉੱਪਰ ਵਧਦੇ ਜ਼ੁਲਮ ਨੂੰ ਵੇਖਦਿਆਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਵਿਦੇਸ਼ੀ ਸਿੱਖ ਪੰਜਾਬ ਦੇ ਨੌਜਵਾਨਾਂ ਦੀ ਪੀੜ ਨੂੰ ਮਹਿਸੂਸ ਕਰਦਾ ਹੈ ਅਤੇ ਪੰਜਾਬ ਦੇ ਨਾਲ ਹਮਦਰਦੀ ਰੱਖਦਾ ਹੈ, ਅਸੀਂ ਭਾਰਤੀ ਦਹਿਸ਼ਤਗਰਦੀ ਦਾ ਸ਼ਿਕਾਰ ਹੋ ਰਹੇ ਨੌਜਵਾਨਾਂ ਨੂੰ ਯਕੀਨ ਦਵਾਉਂਦੇ ਹਾਂ ਕਿ ਅਸੀਂ ਹਰ ਹੀਲੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ ਅਤੇ ਨਾਲ ਹੀ ਅਸੀਂ ਪੰਜਾਬ ਦੇ ਪੁਲਿਸ ਅਧਿਕਾਰੀਆਂ ਅਤੇ ਰਾਜਨੀਤਿਕ ਲੀਡਰਾਂ ਨੂੰ ਇਹ ਚਿਤਾਵਨੀ ਦਿੰਦੇ ਹਾਂ ਕਿ ਵਿਦੇਸ਼ਾਂ ਵਿਚ ਪਹਿਲਾਂ ਹੀ ਭਾਰਤੀ ਸਟੇਟ ਦੇ ਨੁਮਾਇੰਦਿਆਂ ਦਾ ਬਾਇਕਾਟ ਕੀਤਾ ਹੋਇਆ ਹੈ ਪਰ ਹੁਣ ਮੌਜੂਦਾ ਭਾਰਤੀ ਦਹਿਸ਼ਤਗਰਦੀ ਨੂੰ ਵੇਖਦੇ ਹੋਏ ਇਹ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਕਿ :
ਸਿੱਖ ਨੌਜਵਾਨੀ ਉੱਪਰ ਜ਼ੁਲਮ ਕਰ ਰਹੇ ਪੁਲਿਸ ਅਧਿਕਾਰੀ ਜਾਂ ਰਾਜਨੀਤਿਕ ਆਗੂ ਜੋ ਸਿੱਖ ਨੌਜਵਾਨਾਂ ਉੱਪਰ ਜ਼ੁਲਮ ਕਰਨ ਵਾਲੀ ਭਾਰਤੀ ਸਟੇਟ ਦੀ ਪੁਸ਼ਤਪਨਾਹੀ ਕਰਦੇ ਉਨ੍ਹਾਂ ਸਾਰਿਆਂ ਦਾ ਮੁਕੰਮਲ ਤੌਰ ‘ਤੇ ਗੁਰਦੁਆਰਿਆ ਵਿਚ ਬਾਈਕਾਟ ਹੋਵੇਗਾ, ਜਿਵੇਂ ਪਹਿਲਾਂ ਹੀ 96 ਗੁਰਦੁਆਰਿਆਂ ਵੱਲੋਂ ਭਾਰਤੀ ਨੁਮਾਇੰਦਿਆਂ ਦਾ ਬਾਈਕਾਟ ਕੀਤਾ ਗਿਆ ਸੀ। ਉਸੇ ਮਤੇ ਨੂੰ ਅਗਾਂਹ ਵਧਾਉਂਦਿਆਂ ਅੱਜ 162 ਗੁਰਦੁਆਰਿਆ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਇਹ ਬਾਈਕਾਟ ਇਸੇ ਤਰ੍ਹਾਂ ਲਾਗੂ ਰਹੇਗਾ। ਵਿਦੇਸ਼ਾਂ ਵਿਚ ਭਾਰਤੀ ਪੁਲਿਸ ਅਧਿਕਾਰੀਆਂ ਦੇ ਪਹੁੰਚਣ ਉੱਪਰ ਮਨੁੱਖੀ ਅਧਿਕਾਰ ਤਹਿਤ ਕਾਨੂੰਨੀ ਕਾਰਵਾਈ ਪਾਈ ਜਾਵੇਗੀ।
2. ਭਾਰਤੀ ਚੋਣਾਂ ਵੇਲੇ ਵਿਦੇਸ਼ਾਂ ਵਿਚ ਠੂਠਾ ਚੁੱਕ ਕੇ ਫੰਡ ਇਕੱਠੇ ਕਰਨ ਲਈ ਆਉਣ ਵਾਲੀ ਹਰ ਰਾਜਨੀਤਿਕ ਧਿਰ ਦਾ ਵਿਰੋਧ ਹੋਵੇਗਾ ਅਤੇ ਵਿਦੇਸ਼ਾਂ ਵਿਚੋਂ ਇਨ੍ਹਾਂ ਸਿੱਖ ਵਿਰੋਧੀ ਰਾਜਨੀਤਿਕ ਪਾਰਟੀਆਂ ਨੂੰ ਫੰਡ ਦੇਣ ਵਾਲਿਆਂ ਦਾ ਵੀ ਸੰਗਤੀ ਰੂਪੀ ਵਿਰੋਧ ਹੋਵੇਗਾ।
3. ਅੱਜ ਦੀ ਇਹ ਇਕੱਤਰਤਾ ਭਾਰਤੀ ਸਟੇਟ ਵੱਲੋਂ ਸੰਘਰਸ਼ਸ਼ੀਲ ਸਿੱਖ ਨੌਜਵਾਨਾਂ ਨੂੰ ਅੱਤਵਾਦੀ ਐਲਾਨਣ ਤੇ ਅਸੀਂ ਭਾਰਤੀ ਸਟੇਟ ਨੂੰ ਇੱਕ ਮਨੁੱਖਤਾ ਵਿਰੋਧੀ ਅੱਤਵਾਦੀ ਮੁਲਖ ਐਲਾਨਦੇ ਹਾਂ:-
ਅੱਜ ਅਸੀਂ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਅਦਿੱਤਿਆਨਾਥ ਯੋਗੀ, ਕਮਲ ਨਾਥ, ਸੱਜਨ ਕੁਮਾਰ, ਕੈਪਟਨ ਅਮਰਿੰਦਰ, ਪ੍ਰਕਾਸ਼ ਬਾਦਲ, ਸੁਖਬੀਰ ਬਾਦਲ, ਡੀ.ਜੀ.ਪੀ. ਦਿਨਕਰ ਗੁਪਤਾ, ਰਵਨੀਤ ਬਿੱਟੂ ਨੂੰ ਅੱਤਵਾਦੀ ਐਲਾਨਦੇ ਹਾਂ।
ਆਖਿਰ ਵਿਚ ਸਮੁੱਚੀ ਸਿੱਖ ਕੌਮ ਨੂੰ ਭਾਰਤੀ ਸਟੇਟ ਖਿਲਾਫ ਇੱਕਜੁੱਟ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ, ਤਾਂ ਜੋ ਹਿੰਦੁਸਤਾਨੀ ਘਟੀਆ ਨੀਤੀਆਂ ਦਾ ਡੱਟਕੇ ਮੁਕਾਬਲਾ ਕੀਤਾ ਜਾ ਸਕੇ।


Share