ਭਾਰਤੀ ਜਾਂਚ ਏਜੰਸੀਆਂ ਵੱਲੋਂ ਮੁੰਬਈ ਧਮਾਕੇ ’ਚ ਸ਼ਾਮਲ ਅੱਤਵਾਦੀ ਯੂ.ਏ.ਈ. ’ਚ ਗਿ੍ਰਫ਼ਤਾਰ

635
ਦੁਬਈ, 5 ਫਰਵਰੀ (ਪੰਜਾਬ ਮੇਲ)- ਭਾਰਤੀ ਜਾਂਚ ਏਜੰਸੀਆਂ ਨੇ 1993 ਮੁੰਬਈ ਬਲਾਸਟ ਦੇ ਮੋਸਟ ਵਾਂਟੇਡ ਅੱਤਵਾਦੀ ਅਬੁ ਬਰਕ ਨੂੰ ਯੂ.ਏ.ਈ. ਤੋਂ ਗਿ੍ਰਫ਼ਤਾਰ ਕਰਨ ’ਚ ਕਾਮਯਾਬੀ ਹਾਸਲ ਕਰ ਲਈ ਹੈ। ਇਹ ਗਿ੍ਰਫ਼ਤਾਰੀ ਯੂ.ਏ.ਈ. ਦੀਆਂ ਏਜੰਸੀਆਂ ਦੇ ਸਹਿਯੋਗ ਨਾਲ ਕੀਤੀ ਗਈ ਹੈ। ਮੀਡੀਆ ਰਿਪੋਰਟਸ ਮੁਤਾਬਕ ਜਲਦ ਹੀ ਅਬੁ ਬਰਕ ਨੂੰ ਭਾਰਤ ਲਿਆਂਦਾ ਜਾਵੇਗਾ। ਦੱਸ ਦੇਈਏ ਕਿ 1993 ਵਿਚ ਮੁੰਬਈ ਦੀਆਂ 12 ਵੱਖ-ਵੱਖ ਜਗ੍ਹਾਵਾਂ ’ਤੇ ਧਮਾਕੇ ਹੋਏ ਸਨ, ਜਿਨ੍ਹਾਂ ਵਿਚ 257 ਲੋਕ ਮਾਰੇ ਗਏ ਸਨ ਅਤੇ ਕਰੀਬ 713 ਲੋਕ ਜ਼ਖ਼ਮੀ ਹੋਏ ਸਨ। ਸੀਰੀਅਲ ਬਲਾਸਟ ਵਿਚ ਕਰੀਬ 27 ਕਰੋੜ ਰੁਪਏ ਦੀ ਸੰਪਤੀ ਨੂੰ ਨੁਕਸਾਨ ਪੁੱਜਾ ਸੀ।
ਦੱਸ ਦੇਈਏ ਕਿ 2019 ਵਿਚ ਵੀ ਭਾਰਤੀ ਏਜੰਸੀਆਂ ਨੇ ਯੂ.ਏ.ਈ. ਤੋਂ ਹੀ ਅਬੁ ਬਰਕ ਨੂੰ ਗਿ੍ਰਫ਼ਤਾਰ ਕੀਤਾ ਸੀ। ਉਦੋਂ ਦਸਤਾਵੇਜ਼ ਘੱਟ ਹੋਣ ਕਾਰਨ ਉਸ ’ਤੇ ਦੋਸ਼ ਸਹੀ ਸਾਬਿਤ ਨਹੀਂ ਹੋ ਸਕਿਆ ਸੀ, ਜਿਸ ਕਾਰਨ ਯੂ.ਏ.ਈ. ਦੇ ਅਧਿਕਾਰੀਆਂ ਨੇ ਉਸ ਨੂੰ ਰਿਹਾਅ ਕਰ ਦਿੱਤਾ ਸੀ। ਹਾਲਾਂਕਿ ਹੁਣ ਇਕ ਵਾਰ ਫਿਰ ਭਾਰਤੀ ਏਜੰਸੀਆਂ ਨੂੰ ਕਾਮਯਾਬੀ ਮਿਲੀ ਹੈ ਅਤੇ ਹੁਣ ਅਬੁ ਬਰਕ ਨੂੰ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।