ਭਾਰਤੀ ਜਲ ਸੈਨਾ ਦੇ ਸਮੁੰਦਰੀ ਜੰਗੀ ਬੇੜੇ ਆਈ.ਐੱਨ.ਐੱਸ. ਵਿਕਰਮਾਦਿੱਤਿਆਂ ਨੂੰ ਅੱਗ ਲੱਗੀ

95
Share

ਮੁੰਬਈ, 8 ਮਈ (ਪੰਜਾਬ ਮੇਲ)- ਭਾਰਤ ਦੇ ਹਵਾਈ ਜਹਾਜ਼ਾਂ ਨਾਲ ਲੈਸ ਸਮੁੰਦਰੀ ਜੰਗੀ ਬੇੜੇ ਆਈ.ਐੱਨ.ਐੱਸ. ਵਿਕਰਮਾਦਿੱਤਿਆ ’ਚ ਅੱਜ ਸਵੇਰੇ ਅੱਗ ਲੱਗ ਗਈ। ਜਲ ਸੈਨਾ ਦੇ ਬੁਲਾਰੇ ਨੇ ਇਥੇ ਬਿਆਨ ਵਿਚ ਕਿਹਾ ਕਿ ਅੱਗ ਬੁਝਾ ਦਿੱਤੀ ਗਈ ਹੈ ਅਤੇ ਸਮੁੰਦਰੀ ਜਹਾਜ਼ ਵਿਚ ਸਵਾਰ ਸਾਰੇ ਕਰਮਚਾਰੀ ਸੁਰੱਖਿਅਤ ਹਨ। ਬਿਆਨ ਵਿਚ ਕਿਹਾ ਗਿਆ ਹੈ, ‘‘ਡਿਊਟੀ ’ਤੇ ਮੌਜੂਦ ਕਰਮਚਾਰੀਆਂ ਨੇ ਜਲ ਸੈਨਿਕਾਂ ਦੀ ਰਹਿਣ ਵਾਲੀ ਥਾਂ ਤੋਂ ਧੂੰਆਂ ਉੱਠਦਾ ਵੇਖਿਆ। ਸਮੁੰਦਰੀ ਜਹਾਜ਼ ’ਤੇ ਮੌਜੂਦ ਕਰਮਚਾਰੀਆਂ ਨੇ ਅੱਗ ਬੁਝਾਉਣ ਲਈ ਤੁਰੰਤ ਕਾਰਵਾਈ ਕੀਤੀ। ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਇਹ ਸਮੁੰਦਰੀ ਬੇੜਾ ਰੂਸ ਤੋਂ ਖਰੀਦਿਆ ਗਿਆ ਸੀ।

Share