ਭਾਰਤੀ ਖੋਜ਼: ਚਾਹ ਪਿਲਾਓ-ਕਰੋਨਾ ਭਜਾਓ

715
Share

ਹਿਮਾਚਲ ਦੀ ‘ਕਾਂਗੜਾ ਟੀਅ’ ਕਰੋਨਾ ਰੋਗ ਰੋਧਕ ਵਜੋਂ ਵਧੀਆ ਨਤੀਜੇ ਦੇ ਰਹੀ ਹੈ-ਸਾਇੰਸਦਾਨਾਂ ਕੀਤੀ ਖੋਜ਼

ਔਕਲੈਂਡ, 27 ਮਈ (ਪੰਜਾਬ ਮੇਲ)-ਪੂਰਾ ਸੰਸਾਰ ਜਿੱਥੇ ਕਰੋਨਾ ਰੋਗ ਦੀ ਦਵਾਈ ਬਨਾਉਣ ਵਿਚ ਲੱਗਿਆ ਹੈ ਉਥੇ ਭਾਰਤੀ ਸਾਇੰਸਦਾਨਾਂ ਨੇ ਘਰੇਲੂ ਨੁਸਖੇ ਦੇ ਉਤੇ ਕੰਮ ਕਰਦਿਆਂ ਇਹ ਨਤੀਜਾ ਪੇਸ਼ ਕਰ ਦਿੱਤਾ ਹੈ ਕਿ ਹਿਮਾਚਲ ਦੀ ‘ਕਾਂਗੜਾ ਟੀਅ’ ਕਰੋਨਾ ਦੇ ਰੋਗ ਰੋਧਕ ਦੇ ਲਈ ਬਿਹਤਰ ਦਵਾਈ ਹੈ। ਸਰੀਰ ਦੇ ਇਮਿਊਨ ਸਿਸਟਮ (ਰੋਗ ਰੋਧਕ ਪ੍ਰਣਾਲੀ) ਦੇ ਰਾਹੀਂ ਸਰੀਰ ਅੰਦਰ ਰੋਗਾਣੂਆਂ ਦੀ ਰੋਕਥੋਮ ਹੁੰਦੀ ਹੈ ਅਤੇ ਇਹ ਚਾਹ ਇਨ੍ਹਾਂ ਰੋਗਾਣੂਆਂ ਦੇ ਉਤੇ ਭਾਰੀ ਪੈ ਜਾਂਦੀ ਹੈ। ਹਿਮਾਚਲ ਦੇ ‘ਇੰਸਟੀਚਿਊਟ ਆਫ ਹਿਮਾਲਿਆਨ ਬਾਇਸੋਰਸ ਟੈਕਨਾਲੋਜੀ’ ਇਸ ਸਬੰਧੀ ਇਕ ਖੋਜ਼ ਪੱਤਰ ਵੀ ਜਾਰੀ ਕੀਤਾ ਹੈ। ਸਾਇੰਸਦਾਨਾਂ ਨੇ ਵੱਖ-ਵੱਖ 65 ਬਾਇਓਐਕਟਿਵ ਕੈਮੀਕਲਜ਼ ਦੇ ਉਤੇ ਕੰਮ ਕੀਤਾ ਜਿਹੜੇ ਸੰਭਾਵੀ ਵਾਇਰਲ ਰੋਕਥਾਮ ਲਈ ਮੰਨੇ ਜਾਂਦੇ ਸਨ ਅਤੇ ਇਨ੍ਹਾਂ ਵਿਚੋਂ ਚਾਹ ਜਿਆਦਾ ਤਾਕਤਵਾਰ ਨਿਕਲੀ। ਇਹ ਚਾਹ ਸਰੀਰ ਅੰਦਰ ਵਾਇਰਲ ਨੂੰ ਰੋਕਥਾਮ ਵਾਸਤੇ ਜਿਆਦਾ ਸ਼ਕਤੀ ਪੈਦਾ ਕਰਦੀ ਹੈ। ਸੋ ਲਗਦਾ ਹੁਣ ਕਰੋਨਾ ਦੇ ਮਰੀਜ਼ ਨੂੰ ਚਾਹ ਪਿਲਾਓ ਤੇ ਕਰੋਨਾ ਭਜਾਓ ਦੇ ਸੰਦਰਭ ਵਿਚ ਠੀਕ ਕੀਤਾ ਜਾ ਸਕੇਗਾ। ਨਤੀਜੇ ਇਕ ਵਾਰ ਸਾਰਥਿਕ ਆ ਗਏ ਤਾਂ ਕਾਂਗੜਾ ਟੀਅ ਵੀ ਪੂਰੀ ਦੁਨੀਆ ਦੇ ਵਿਚ ਪਹੁੰਚ ਜਾਵੇਗੀ।


Share