ਨਵੀਂ ਦਿੱਲੀ, 29 ਅਪ੍ਰੈਲ (ਪੰਜਾਬ ਮੇਲ)- ਟੀਕੇ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਐਤਵਾਰ ਨੂੰ ਦੱਸਿਆ ਕਿ ਆਕਸਫੋਰਡ ਯੂਨੀਵਰਸਿਟੀ ਜੀ ਵਿਕਸਤ ਕੋਵਿਡ-19 ਟੀਕੇ ਦਾ ਉਸ ਤੋਂ 2 ਜਾਂ 3 ਹਫਤਿਆਂ ‘ਚ ਉਤਪਾਦਨ ਸ਼ੁਰੂ ਕਰਨ ਦੀ ਯੋਜਨਾ ਹੈ ਅਤੇ ਜੇਕਰ ਇਸ ਦਾ ਮਨੁੱਖਾਂ ‘ਤੇ ਵੀ ਪ੍ਰੀਖਣ ਸਫਲ ਰਿਹਾ ਤਾਂ ਅਕਤੂਬਰ ਤੱਕ ਇਹ ਟੀਕਾ ਬਜ਼ਾਰ ਵਿਚ ਆ ਜਾਣ ਦੀ ਉਮੀਦ ਹੈ। ਪੁਣੇ ਸਥਿਤ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਉਨ੍ਹਾਂ 7 ਗਲੋਬਲ ਕੰਪਨੀਆਂ ਵਿਚ ਸ਼ਾਮਲ ਹੈ, ਜਿਨ੍ਹਾਂ ਦੇ ਨਾਲ ਆਕਸਫੋਰਡ ਯੂਨੀਵਰਸਿਟੀ ਨੇ ਟੀਕੇ ਦੇ ਉਤਪਾਦਨ ਲਈ ਸਾਂਝੇਦਾਰੀ ਕੀਤੀ ਹੈ। ਭਾਰਤ ਵਿਚ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।