ਭਾਰਤੀ ਕੌਂਸਲੇਟ ਦਫਤਰ ਵੱਲੋਂ ਇਸ ਸਾਲ 1,70,813 ਅਰਜ਼ੀਆਂ ਦਾ ਨਿਪਟਾਰਾ

28
Share

ਸਾਨ ਫਰਾਂਸਿਸਕੋ, 23 ਨਵੰਬਰ (ਪੰਜਾਬ ਮੇਲ)- ਸਾਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ਦਫਤਰ ਵੱਲੋਂ ਪਿਛਲੇ ਵਿੱਤੀ ਵਰ੍ਹੇ ਦੌਰਾਨ 1 ਲੱਖ, 70 ਹਜ਼ਾਰ, 813 ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਹੈ। ਪੱਤਰਕਾਰਾਂ ਦੀ ਇਕ ਮਿਲਣੀ ਦੌਰਾਨ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੌਂਸਲੇਟ ਜਨਰਲ ਡਾ. ਟੀ.ਵੀ. ਨਗੇਂਦਰਾ ਪ੍ਰਸਾਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਵਿੱਤੀ ਵਰ੍ਹੇ ਦੌਰਾਨ 90 ਹਜ਼ਾਰ, 470 ਭਾਰਤੀਆਂ ਨੂੰ ਓ.ਸੀ.ਆਈ. ਕਾਰਡ ਜਾਰੀ ਕੀਤੇ ਗਏ ਹਨ। 38,355 ਪਾਸਪੋਰਟ ਬਣਾਏ ਗਏ। 13,027 ਲੋਕਾਂ ਨੂੰ ਭਾਰਤੀ ਵੀਜ਼ਾ ਦਿੱਤਾ ਗਿਆ। ਰੀਨੋਜ਼ੇਸ਼ਨ ਦੀਆਂ 18,413 ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ। ਇਸੇ ਤਰ੍ਹਾਂ 10,500 ਹੋਰ ਵੱਖ-ਵੱਖ ਤਰ੍ਹਾਂ ਦੀਆਂ ਅਰਜ਼ੀਆਂ ਨਿਪਟਾਈਆਂ ਗਈਆਂ। ਕੁੱਲ ਮਿਲਾ ਕੇ 1 ਲੱਖ, 70 ਹਜ਼ਾਰ, 813 ਅਰਜ਼ੀਆਂ ਨਿਪਟਾਈਆਂ ਗਈਆਂ, ਜੋ ਕਿ ਇਕ ਰਿਕਾਰਡ ਹੈ। ਡਾ. ਟੀ.ਵੀ. ਨਗੇਂਦਰਾ ਪ੍ਰਸਾਦ ਨੇ ਦੱਸਿਆ ਕਿ ਇਸ ਕੌਂਸਲੇਟ ਦਫਤਰ ਦੇ ਤਹਿਤ ਅਮਰੀਕਾ ਦੀਆਂ 13 ਸਟੇਟਾਂ ਆਉਂਦੀਆਂ ਹਨ ਅਤੇ ਇਥੇ ਕੰਮ ਦਾ ਕਾਫੀ ਜ਼ਿਆਦਾ ਜ਼ੋਰ ਹੁੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੇ ਕਿਸੇ ਨੂੰ ਕੋਈ ਸ਼ਿਕਾਇਤ ਹੈ, ਤਾਂ ਉਸ ਬਾਰੇ ਸਾਨੂੰ ਇਤਲਾਹ ਦਿੱਤੀ ਜਾਣੀ ਚਾਹੀਦੀ ਹੈ।


Share