ਭਾਰਤੀ ਕਿਸਾਨਾਂ ਦੇ ਹੱਕ ’ਚ ਨਿਤਰੇ ਬਿ੍ਰਟਿਸ਼ ਬਾਕਸਰ ਕੈਲ ਬਰੂਕ

441
Share

ਲੰਡਨ, 1 ਫਰਵਰੀ (ਪੰਜਾਬ ਮੇਲ)- ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਜ਼ੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ। ਆਮ ਵਿਅਕਤੀ ਤੋਂ ਲੈ ਕੇ ਖਿਡਾਰੀਆਂ ਤੱਕ ਸਾਰਿਆਂ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ। ਹੁਣ ਬਿ੍ਰਟਿਸ਼ ਬਾਕਸਰ ਕੈਲ ਬਰੂਕ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਰੋਸ ਪ੍ਰਗਟਾਇਆ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ’ਤੇ ਟਵੀਟ ਕੀਤਾ, ਜਿਸ ’ਚ ‘ਸਟਾਪ ਡਿਸ ਨਾਓ’ ਅਤੇ ‘ਹੈਸ਼ਟੈਗ ਜਸਟਿਸ ਫਾਰ ਦਿ ਕਿਸਾਨ’ ਲਿੱਖ ਕੇ ਇਕ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਦੇ ਇਸ ਟਵੀਟ ’ਤੇ ਵੱਡੀ ਗਿਣਤੀ ਵਿਚ ਲੋਕ ਕੁਮੈਂਟ ਕਰ ਚੁੱਕੇ ਹਨ ਅਤੇ 25 ਹਜ਼ਾਰ ਤੋਂ ਵਧੇਰੇ ਲੋਕ ਰੀਟਵੀਟ ਅਤੇ 50 ਹਜ਼ਾਰ ਤੋਂ ਵਧੇਰੇ ਲਾਈਕ ਕਰ ਚੁੱਕੇ ਹਨ।

Share