ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਰੀ ਸੰਦੀਪ ਧਾਲੀਵਾਲ ਦੇ ਨਾਂ ’ਤੇ ਰੱਖਿਆ ਹਿਊਸਟਨ ਡਾਕ ਘਰ ਦਾ ਨਾਂ

383
Share

ਹਿਊਸਟਨ, 7 ਅਕਤੂਬਰ (ਪੰਜਾਬ ਮੇਲ)- ਹਿਊਸਟਨ ਦੇ ਪੱਛਮੀ ਇਲਾਕੇ ਵਿਚ ਇਕ ਡਾਕ ਘਰ ਦਾ ਨਾਂ ਬਦਲ ਕੇ ਹੁਣ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ’ਤੇ ਰੱਖ ਦਿੱਤਾ ਗਿਆ ਹੈ, ਜਿਨ੍ਹਾਂ ਦੀ 2019 ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਧਾਲੀਵਾਲ (42) ਨੂੰ 27 ਸਤੰਬਰ 2019 ਨੂੰ ਉਸ ਸਮੇਂ ਗੋਲੀ ਮਾਰੀ ਗਈ, ਜਦੋਂ ਉਹ ਡਿਊਟੀ ’ਤੇ ਸਨ। ਉਹ ਸਾਲ 2015 ’ਚ ਸੁਰਖੀਆਂ ਵਿਚ ਆਏ ਸਨ, ਜਦੋਂ ਉਹ ਦਸਤਾਰ ਸਜਾ ਕੇ ਅਤੇ ਸਾਬਤ-ਸੂਰਤ ਰਹਿਣ ਦਾ ਅਧਿਕਾਰ ਪਾਉਣ ਵਾਲੇ ਟੈਕਸਾਸ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਬਣੇ ਸਨ। ਉਨ੍ਹਾਂ ਦੀ ਯਾਦ ਵਿਚ ਬੀਤੇ ਦਿਨੀਂ ਸਮਾਗਮ ਕੀਤਾ ਗਿਆ, ਜਿੱਥੇ ਅਮਰੀਕੀ ਪ੍ਰਤੀਨਿਧੀ ਸਭਾ ਵਿਚ ਨਾਂ ਬਦਲਣ ਦੇ ਪ੍ਰਸਤਾਵ ਲਿਆਉਣ ਵਾਲੀ ਮਹਿਲਾ ਸੰਸਦ ਮੈਂਬਰ ਲਿਜੀ ਫਲੇਚਰ ਨੇ ਕਿਹਾ ਕਿ 315 ਐਡਿਕਸ ਹਾਵੇਲ ਸਥਿਤ ਡਾਕਘਰ ਦਾ ਨਾਂ ਸ. ਧਾਲੀਵਾਲ ਦੇ ਨਾਂ ’ਤੇ ਰੱਖਣਾ ਸਹੀ ਹੈ ਕਿਉਂਕਿ ਉਨ੍ਹਾਂ ਨੇ ਭਾਈਚਾਰੇ ਦੀ ਸੇਵਾ ਲਈ ਆਪਣੀ ਜਾਨ ਵਾਰ ਦਿੱਤੀ।

Share