ਭਾਰਤੀ ਅਮਰੀਕੀ ਸ਼੍ਰੀਸੈਣੀ ਨੂੰ ‘ਬਿਊਟੀ ਵਿੱਦ ਏ ਪਰਪਜ਼’ ਰਾਸ਼ਟਰੀ ਰਾਜਦੂਤ ਚੁਣਿਆ

583
Share

ਵਾਸ਼ਿੰਗਟਨ, 18 ਅਕਤੂਬਰ (ਪੰਜਾਬ ਮੇਲ)- ਭਾਰਤੀ ਅਮਰੀਕੀ ਸ਼੍ਰੀਸੈਣੀ ਨੂੰ ਮਿਸ ਵਰਲਡ ਅਮਰੀਕਾ ‘ਬਿਊਟੀ ਵਿੱਦ ਏ ਪਰਪਜ਼’ ਰਾਸ਼ਟਰੀ ਰਾਜਦੂਤ ਦੇ ਰੂਪ ‘ਚ ਚੁਣਿਆ ਗਿਆ ਹੈ। ਮਿਸ ਵਰਲਡ ਅਮਰੀਕਾ 2020 ਪ੍ਰਤੀਯੋਗਤਾ ‘ਚ ਉਸ ਨੇ 6 ਇਨਾਮ ਜਿੱਤੇ। ਪ੍ਰਾਰੰਭਿਕ ਪ੍ਰਤੀਯੋਗਤਾਵਾਂ ‘ਚ ਬਿਊਟੀ ਵਿੱਦ ਏ ਪਰਪਜ਼, ਇਨਫਲੂਏਂਸਰ ਚੈਲੇਂਜ, ਟੈਲੇਂਟ ਸ਼ੋਅਕੇਸ਼, ਹੇਡ-ਟੂ-ਹੇਡ ਚੈਲੇਂਜ, ਐਂਟਰਪ੍ਰਿਨਿਓਰ ਚੈਲੇਂਜ, ਟਾਪ ਮਾਡਲ ਚੈਲੇਂਜ ਅਤੇ ਪੀਪਲਜ਼ ਚੁਆਇਸ ਸ਼ਾਮਲ ਹਨ।
ਮਿਸ ਵਰਲਡ ਦੇ ਆਯੋਜਕਾਂ ਨੇ ਕਈ ਦੇਸ਼ਾਂ ‘ਚ ਬਿਊਟੀ ਵਿੱਦ ਏ ਪਰਪਜ਼-ਰਾਸ਼ਟਰੀ ਰਾਜਦੂਤ ਬਣਾਏ ਹਨ ਅਤੇ ਵਾਸ਼ਿੰਗਟਨ ਰਾਜ ਦੀ ਭਾਰਤੀ ਅਮਰੀਕੀ ਪ੍ਰਤੀਨਿੱਧ ਸ਼੍ਰੀਸੈਣੀ ਨੂੰ ਅਮਰੀਕੀ ਰਾਸ਼ਟਰੀ ਰਾਜਦੂਤ ਦੇ ਰੂਪ ‘ਚ ਚੁਣਿਆ ਗਿਆ ਹੈ। ਬਿਊਟੀ ਵਿੱਦ ਏ ਪਰਪਜ਼ ਮਿਸ ਵਰਲਡ ਸੰਗਠਨ ਦਾ ਸੇਵਾ ਪਹਿਲੂ ਹੈ। ਸੰਗਠਨ ਨੇ ਦੁਨੀਆਂ ਭਰ ਦੀਆਂ ਹਜ਼ਾਰਾਂ ਚੈਰਿਟੀ ਲਈ 1.3 ਬਿਲੀਅਨ ਡਾਲਰ ਦਾ ਫੰਡ ਤਿਆਰ ਕੀਤਾ ਹੈ।
ਸ਼੍ਰੀਸੈਣੀ ਨੇ ਕਿਹਾ ਕਿ ਜੀਵਨ ‘ਚ ਜਿੱਤ ਹਰ ਦਿਨ ਦੂਜਿਆਂ ਦੀ ਸੇਵਾ ‘ਚ ਹੁੰਦੀ ਹੈ। ਚੈਰਿਟੀ ਮੇਰੀ ਬੀਕਨ ਆਫ ਹੋਪ ਰਹੀ ਹੈ। ਜੀਵਨ ‘ਚ ਕਈ ਸੰਘਰਸ਼ਾਂ ਨੂੰ ਦੂਰ ਕਰਨ ਲਈ ਸੇਵਾ ਕਰਨ ‘ਚ ਕਾਬਲ ਹੋਣ ਦੇ ਨਾਅਤੇ ਮੈਂ ਆਪਣੀਆਂ ਮੁਸੀਬਤਾਂ ਦੀ ਬਜਾਏ ਦੂਜਿਆਂ ਦੀ ਭਲਾਈ ‘ਤੇ ਧਿਆਨ ਕੇਂਦਰਿਤ ਕੀਤਾ।


Share