ਭਾਰਤੀ-ਅਮਰੀਕੀ ਵਿਗਿਆਨੀ ਨੇ ਅਮਰੀਕੀ ਫੰਡ ਨੈਸ਼ਨਲ ਸਾਇੰਸ ਫਾਊਂਡੇਸ਼ਨ ਦੇ ਨਿਰਦੇਸ਼ਕ ਵਜੋਂ ਸੰਭਾਲਿਆ ਅਹੁਦਾ

696
Share

ਵਾਸ਼ਿੰਗਟਨ, 25 ਜੂਨ (ਪੰਜਾਬ ਮੇਲ)-ਭਾਰਤੀ-ਅਮਰੀਕੀ ਵਿਗਿਆਨੀ ਡਾ. ਸੇਤੂਰਾਮਨ ਪੰਚਨਾਥਨ ਨੇ ਦੇਸ਼ ‘ਚ ਵਿਗਿਆਨ ਤੇ ਇੰਜੀਨੀਅਰਿੰਗ ਦੇ ਗੈਰ-ਮੈਡੀਕਲ ਖੇਤਰਾਂ ‘ਚ ਮੌਲਿਕ ਖੋਜ ਦਾ ਸਮਰਥਨ ਕਰਨ ਵਾਲੇ ਸਿਖਰ ਅਮਰੀਕੀ ਫੰਡ ਨੈਸ਼ਨਲ ਸਾਇੰਸ ਫਾਊਂਡੇਸ਼ਨ ਦੇ ਨਿਰਦੇਸ਼ਕ ਦੇ ਰੂਪ ‘ਚ ਅਹੁਦਾ ਸੰਭਾਲਿਆ ਹੈ। ਪਿਛਲੇ ਹਫ਼ਤੇ ਸੀਨੇਟ ਵੱਲੋਂ ਸਰਬਸੰਮਤੀ ਨਾਲ ਪੁਸ਼ਟੀ ਕੀਤੀ ਗਈ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਦੇ 58 ਸਾਲਾ ਪੰਚਨਾਥਨ ਨੇ ਵ੍ਹਾਈਟ ਹਾਊਸ ਆਫਿਸ ਆਫ ਸਾਇੰਸ ਐਂਡ ਤਕਨਾਲੋਜੀ ਪਾਲਿਸੀ ਦੇ ਨਿਰਦੇਸ਼ਕ ਡਾ. ਕੈਲਵਿਨ ਡੋਗੇਮੀਯਰ ਦੀ ਥਾਂ ਲਈ, ਜਿਨ੍ਹਾਂ ਨੇ ਨੈਸ਼ਨਲ ਫਾਊਂਡੇਸ਼ਨ ਦੇ ਨਿਰਦੇਸ਼ਕ ਦੇ ਰੂਪ ‘ਚ ਕੰਮ ਕੀਤਾ ਹੈ। ਪਿਛਲਾ ਨਿਰਦੇਸ਼ਕ ਫਰਾਂਸ ਕਾਡੋਰਵਾ ਦਾ ਕਾਰਜਕਾਲ ਮਾਰਚ 2020 ‘ਚ ਖਤਮ ਹੋਇਆ। ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਸਮੀ ਤੌਰ ‘ਤੇ ਪੰਚਨਾਥਨ ਨੂੰ 15ਵੇਂ ਨਿਰਦੇਸ਼ਕ ਦੇ ਰੂਪ ‘ਚ ਨਿਯੁਕਤ ਕੀਤਾ ਜੋ ਸਿਖਰ ਅਮਰੀਕੀ ਵਿਗਿਆਨ ਫੰਡ ਬਾਡੀ ਹੈ, ਜਿਸਦਾ ਸਾਲਾਨਾ ਬਜਟ 7.4 ਬਿਲੀਅਨ ਅਮਰੀਕੀ ਡਾਲਰ ਹੈ।


Share