ਭਾਰਤੀ-ਅਮਰੀਕੀ ਰੂਪਾਲੀ ਦੇਸਾਈ ਅਮਰੀਕਾ ’ਚ ਬਣੀ ਜੱਜ

47
ਰੂਪਾਲੀ ਦੇਸਾਈ
Share

ਸੈਕਰਾਮੈਂਟੋ, 10 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਐਰੀਜ਼ੋਨਾ ਦੀ ਵਕੀਲ ਰੂਪਾਲੀ ਐੱਚ. ਦੇਸਾਈ ਪਹਿਲੀ ਭਾਰਤੀ ਮੂਲ ਦੀ ਅਮਰੀਕੀ ਔਰਤ ਹੈ, ਜੋ 9ਵੀਂ ਸਰਕਟ ਕੋਰਟ ਵਿਚ ਜੱਜ ਦੀਆਂ ਸੇਵਾਵਾਂ ਨਿਭਾਏਗੀ। ਇਸ ਨਾਲ ਉਹ ਇਸ ਸ਼ਕਤੀਸ਼ਾਲੀ ਅਦਾਲਤ ਵਿਚ ਜੱਜ ਵਜੋਂ ਨਿਯੁਕਤ ਹੋਣ ਵਾਲੀ ਦੱਖਣੀ ਏਸ਼ੀਆਈ ਮੂਲ ਦੀ ਪਹਿਲੀ ਜੱਜ ਬਣ ਗਈ ਹੈ। ਯੂ.ਐੱਸ. ਕੋਰਟ ਆਫ ਅਪੀਲ ਵਿਚ ਦੇਸਾਈ ਦੀ ਨਿਯੁਕਤੀ ਦੀ ਸੈਨੇਟ ਨੇ 67-29 ਵੋਟਾਂ ਦੇ ਫਰਕ ਨਾਲ ਪੁਸ਼ਟੀ ਕਰ ਦਿੱਤੀ ਹੈ। ਦੇਸਾਈ ਐਂਡਰੀਊ ਡੇਵਿਡ ਹਰਵਿਟਜ ਦੀ ਥਾਂ ਲਵੇਗੀ, ਜੋ ਅਗਲੇ ਸਾਲ ਜਨਵਰੀ ਵਿਚ ਸੇਵਾਮੁਕਤ ਹੋ ਰਹੇ ਹਨ। ਦੇਸਾਈ ਨੂੰ ਇਸ ਸਾਲ ਜੂਨ ਵਿਚ ਜੱਜ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਸੀ।¿; 9ਵੇਂ ਸਰਕਟ ਦਾ ਮੁੱਖ ਦਫਤਰ ਸਾਨ ਫਰਾਂਸਿਸਕੋ (ਕੈਲੀਫੋਰਨੀਆ) ਵਿਚ ਹੈ। ਇਹ ਦੇਸ਼ ਦੀਆਂ 13 ਅਪੀਲੀ ਅਦਾਲਤਾਂ ਵਿਚੋਂ ਸਭ ਤੋਂ ਵੱਡੀ ਹੈ।

Share