ਭਾਰਤੀ-ਅਮਰੀਕੀ ਬੀਬੀ ਨੂੰ ਘਰੇਲੂ ਸਹਾਇਕਾਂ ਕੋਲੋਂ ਜਬਰੀ ਵਾਧੂ ਕੰਮ ਕਰਾਉਣ ਦੇ ਦੋਸ਼ ਹੇਠ 15 ਸਾਲ ਦੀ ਸਜ਼ਾ

576
Share

ਸਟਾਕਟਨ, 7 ਅਕਤੂਬਰ (ਪੰਜਾਬ ਮੇਲ)- ਕੈਲੀਫੋਰਨੀਆ ‘ਚ ਇਕ ਭਾਰਤੀ-ਅਮਰੀਕੀ ਬੀਬੀ ਨੂੰ ਘਰੇਲੂ ਸਹਾਇਕਾਂ ਤੋਂ ਘੱਟੋ-ਘੱਟ ਤਨਖਾਹ ਵਿਚ 18 ਘੰਟੇ ਕੰਮ ਕਰਾਉਣ, ਉਨ੍ਹਾਂ ਨੂੰ ਡਰਾਉਣ, ਧਮਕਾਉਣ ਅਤੇ ਕੁੱਟਣ ਦੇ ਮਾਮਲੇ ਵਿਚ 15 ਸਾਲ ਦੀ ਸਜ਼ਾ ਦਿੱਤੀ ਗਈ ਹੈ। ਸ਼ਰਮਿਸ਼ਠਾ ਬਰਈ ਅਤੇ ਉਨ੍ਹਾਂ ਦੇ ਪਤੀ ਸਤੀਸ਼ ਕਰਤਨ ਨੂੰ ਜ਼ਬਰੀ ਕਿਰਤ ਕਰਾਉਣ ਦੀ ਸਾਜਿਸ਼ ਰਚਣ ਦਾ ਦੋਸ਼ੀ ਪਾਇਆ ਗਿਆ। ਕਰਤਨ ਨੂੰ 22 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ।
ਭਾਰਤੀ ਜੋੜਾ ਪੀੜਤਾਂ ਤੋਂ ਘੱਟੋ-ਘੱਟ ਤਨਖਾਹ ‘ਤੇ ਡਰਾ-ਧਮਕਾ ਕੇ ਅਤੇ ਹਿੰਸਾ ਦੀ ਵਰਤੋਂ ਕਰਕੇ 18 ਘੰਟੇ ਤੋਂ ਵੱਧ ਕਰਾਉਂਦਾ ਸੀ। ਉਹਨਾਂ ਨੇ ਕਿਹਾ ਕਿ ਇਹ ਪੀੜਤਾਂ ਦੇ ਨਿੱਜੀ ਅਧਿਕਾਰਾਂ, ਆਜ਼ਾਦੀ ਅਤੇ ਮਾਣ ਦੀ ਉਲੰਘਣਾ ਹੈ।
ਅਦਾਲਤ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੇ ਮੁਤਾਬਕ, ਫਰਵਰੀ 2014 ਤੋਂ ਅਕਤੂਬਰ 2016 ਦੇ ਵਿਚ ਕਰਤਨ ਅਤੇ ਬਰਈ ਨੇ ਵਿਦੇਸ਼ ਤੋਂ ਘਰੇਲੂ ਕੰਮ ਕਰਾਉਣ ਲਈ ਲੋਕਾਂ ਨੂੰ ਲਿਆਂਦਾ ਸੀ। ਇੰਟਰਨੈੱਟ ਅਤੇ ਭਾਰਤ ਦੇ ਅਖ਼ਬਾਰਾਂ ਵਿਚ ਕਾਮਿਆਂ ਦੀ ਮੰਗ ਵਾਲੇ ਇਸ਼ਤਿਹਾਰਾਂ ਵਿਚ, ਉਹਨਾਂ ਨੇ ਮਜ਼ਦੂਰੀ ਅਤੇ ਰੋਜ਼ਗਾਰ ਦੀਆਂ ਸ਼ਰਤਾਂ ਦੇ ਬਾਰੇ ਵਿਚ ਝੂਠੇ ਦਾਅਵੇ ਕੀਤੇ ਸਨ।


Share