ਭਾਰਤੀ-ਅਮਰੀਕੀ ਨੌਜਵਾਨ ਆਪਣੇ ਪਿਤਾ ਦੀ ਹੱਤਿਆ ਦੇ ਦੋਸ਼ ’ਚ ਗਿ੍ਰਫਤਾਰ

569
ਤਸਵੀਰ ਰਾਜੀਵ ਕੁਮਾਰਾਸਵਾਮੀ
* ਮਾਰੀਆਂ ਕਈ ਗੋਲੀਆਂ, ਮੌਕੇ ’ਤੇ ਹੋਈ ਮੌਤ
ਸੈਕਰਾਮੈਂਟੋ, 24 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਸਹਿਣਸ਼ੀਲਤਾ ਕਿਸ ਹੱਦ ਤੱਕ ਵਧ ਗਈ ਹੈ, ਉਸ ਦਾ ਅੰਦਾਜ਼ਾ ਜਾਰਜੀਆ, ਫੋਰਸਿਥ ਕਾਊਂਟੀ ’ਚ ਵਾਪਰੀ ਘਟਨਾ ਤੋਂ ਲੱਗਦਾ ਹੈ, ਜਿਸ ਵਿਚ ਇਕ ਭਾਰਤੀ ਮੂਲ ਦੇ 25 ਸਾਲਾ ਨੌਜਵਾਨ ਨੇ ਤਕਰਾਰ ਤੋਂ ਬਾਅਦ ਕਥਿਤ ਤੌਰ ’ਤੇ ਆਪਣੇ ਪਿਤਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। 25 ਸਾਲਾ ਰਾਜੀਵ ਕੁਮਾਰਾਸਵਾਮੀ ਨੂੰ ਪੁਲਿਸ ਨੇ ਹੱਤਿਆ ਦੇ ਦੋਸ਼ ’ਚ ਗਿ੍ਰਫਤਾਰ ਕਰ ਲਿਆ ਹੈ। ਅਪਰਾਧ ਸ਼ਾਖਾ ਜੋ ਘਟਨਾ ਦੀ ਜਾਂਚ ਕਰ ਰਹੀ ਹੈ, ਅਨੁਸਾਰ ਪਿਓ-ਪੁਤਰ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ, ਜਿਸ ਉਪਰੰਤ ਰਾਜੀਵ ਕੁਮਾਰਾਸਵਾਮੀ ਨੇ ਆਪਣੇ ਕਮਰੇ ਵਿਚੋਂ ਗੰਨ ਲੈ ਕੇ ਆਪਣੇ ਪਿਤਾ ਦੇ ਕਈ ਗੋਲੀਆਂ ਮਾਰੀਆਂ। ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਫੋਰਸਿਥ ਕਾਊਂਟੀ ਦੀ ਜਨ ਸੂਚਨਾ ਅਧਿਕਾਰੀ ਬੀਬੀ ਸਟੈਸੀ ਮਿਲਰ ਨੇ ਦੱਸਿਆ ਕਿ ਇਕ ਪਰਿਵਾਰਕ ਮੈਂਬਰ ਤੇ ਗੁਆਂਢੀ ਵੱਲੋਂ 911 ਨੰਬਰ ਉਪਰ ਗੋਲੀ ਚੱਲਣ ਦੀ ਜਾਣਕਾਰੀ ਦੇਣ ਉਪਰੰਤ ਪੁਲਿਸ ਤੁਰੰਤ ਘਟਨਾ ਸਥਾਨ ’ਤੇ ਪੁੱਜੀ ਤੇ ਉਸ ਨੇ ਸ਼ੱਕੀ ਦੋਸ਼ੀ ਰਾਜੀਵ ਕੁਮਾਰਾਸਵਾਮੀ ਨੂੰ ਮੌਕੇ ਉਪਰ ਗਿ੍ਰਫਤਾਰ ਕਰ ਲਿਆ। ਗਿ੍ਰਫਤਾਰੀ ਸਮੇਂ ਸ਼ੱਕੀ ਦੋਸ਼ੀ ਨੇ ਕੋਈ ਵਿਰੋਧ ਨਹੀਂ ਕੀਤਾ। ਉਸ ਨੂੰ ਫੋਰਸਿਥ ਕਾਊਂਟੀ ਜੇਲ੍ਹ ’ਚ ਰੱਖਿਆ ਗਿਆ ਹੈ। ਪੁਲਿਸ ਅਨੁਸਾਰ ਇਸ ਪਰਿਵਾਰ ਦਾ ਅਪਰਾਧੀ ਪਿਛੋਕੜ ਨਹੀਂ ਹੈ। ਇਹ ਪਰਿਵਾਰ ਇਸ ਸਾਲ ਹੀ ਫੋਰਸਿਥ ਕਾਊਂਟੀ ’ਚ ਆਇਆ ਸੀ।