ਭਾਰਤੀ-ਅਮਰੀਕੀ ਨੇ ਗਲਤ ਜਾਣਕਾਰੀ ਨਾਲ 10 Million ਡਾਲਰ ਦਾ ਕਰਜ਼ ਮੰਗਣ ਦਾ ਦੋਸ਼ ਕੀਤਾ ਸਵੀਕਾਰ

86
Share

ਵਾਸ਼ਿੰਗਟਨ, 13 ਫਰਵਰੀ (ਪੰਜਾਬ ਮੇਲ)- ਅਮਰੀਕਾ ਵਿਚ ਇਕ ਭਾਰਤੀ-ਅਮਰੀਕੀ ਇੰਜੀਨੀਅਰ ਨੇ ਆਪਣੇ ਕਾਰੋਬਾਰ ਬਾਰੇ ਗਲਤ ਜਾਣਕਾਰੀ ਦੇ ਕੇ 10 Million ਡਾਲਰ ਤੋਂ ਵੱਧ ਕਰਜ਼ ਮੰਗਣ ਦਾ ਅਪਰਾਧ ਸਵੀਕਾਰ ਕੀਤਾ ਹੈ। ਉਸ ਨੇ ਛੋਟੇ ਕਾਰੋਬਾਰਾਂ ਦੀ ਮਦਦ ਲਈ ਸ਼ੁਰੂ ਕੀਤੇ ਗਏ ਇਕ ਕੋਰੋਨਾ ਵਾਇਰਸ ਰਾਹਤ ਪ੍ਰੋਗਰਾਮ ਦੇ ਤਹਿਤ ਇਸ ਕਰਜ਼ ਲਈ ਅਰਜ਼ੀ ਦਿੱਤੀ ਸੀ। ਨਿਆਂ ਮੰਤਰਾਲੇ ਨੇ ਦੱਸਿਆ ਕਿ ਸ਼ਸਾਂਕ ਰਾਏ (30) ਨੇ ਬੈਂਕ ਵਿਚ ਗਲਤ ਜਾਣਕਾਰੀ ਦੇਣ ਦਾ ਅਪਰਾਧ ਸਵੀਕਾਰ ਕਰ ਲਿਆ। ਰਾਏ ‘ਤੇ 13 ਮਈ, 2020 ‘ਤੇ ਆਨਲਾਈਨ ਧੋਖਾਧੜੀ , ਬੈਂਕ ਧੋਖਾਧੜੀ, ਵਿੱਤੀ ਸੰਸਥਾ ਨੂੰ ਅਤੇ ਛੋਟੇ ਕਾਰੋਬਾਰ ਪ੍ਰਸ਼ਾਸਨ (ਐੱਸ.ਬੀ.ਏ.) ਨੂੰ ਗਲਤ ਜਾਣਕਾਰੀ ਦੇਣ ਦੇ ਦੋਸ਼ ਲਗਾਏ ਗਏ ਸਨ।

ਰਾਏ ਨੇ ਸਵੀਕਾਰ ਕੀਤਾ ਕਿ ਉਸ ਨੇ ਦੋ ਵਿਭਿੰਨ ਬੈਂਕਾਂ ਤੋਂ ਐੱਸ.ਬੀ.ਏ. ਦੇ ਤਹਿਤ ਮੁਆਫ ਕਰਨ ਯੋਗ ਲੱਖਾਂ ਡਾਲਰ ਦੇ ਕਰਜ਼ ਲਈ ਅਰਜ਼ੀ ਦਿੱਤੀ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਕਾਰੋਬਾਰ ਤੋਂ 250 ਕਰਮੀ ਤਨਖਾਹ ਲੈ ਰਹੇ ਹਨ ਜਦਕਿ ਇਸ ਕਥਿਤ ਕਾਰੋਬਾਰ ਵਿਚ ਕੋਈ ਕਰਮੀ ਕੰਮ ਨਹੀਂ ਸੀ ਕਰ ਰਿਹਾ। ਰਾਏ ਨੇ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ (ਪੀ.ਪੀ.ਪੀ.) ਦੇ ਜ਼ਰੀਏ ਕੋਵਿਡ-19 ਰਾਹਤ ਲਈ ਐੱਸ.ਬੀ.ਏ. ਵੱਲੋਂ ਦਿੱਤੀ ਗਈ ਗਾਰੰਟੀ ਦੇ ਤਹਿਤ ਦੋ ਵੱਖ-ਵੱਖ ਰਿਣਦਾਤਾਵਾਂ ਤੋਂ ਕਰਜ਼ ਹਾਸਲ ਕਰਨ ਲਈ ਦੋ ਝੂਠੇ ਦਾਅਵੇ ਕੀਤੇ ਸਨ। ਰਾਏ ਨੇ ਪਹਿਲੀ ਰਿਣਦਾਤਾਵਾਂ ਨੂੰ ਦਿੱਤੀ ਗਈ ਅਰਜ਼ੀ ਵਿਚ ਇਕ ਕਰੋੜ ਡਾਲਰ ਦਾ ਪੀ.ਪੀ.ਪੀ. ਕਰਜ਼ ਮੰਗਿਆ ਸੀ ਅਤੇ ਝੂਠਾ ਦਾਅਵਾ ਕੀਤਾ ਸੀ ਕਿ ਉਸ ਦੇ ਕਾਰੋਬਾਰ ਵਿਚ 250 ਕਰਮੀ ਕੰਮ ਕਰ ਰਹੇ ਹਨ ਜਿਹਨਾਂ ਦੀ ਔਸਤ ਮਹੀਨਾਵਾਰ ਤਨਖਾਹ4 Million ਡਾਲਰ ਹੈ।

ਉਸ ਨੇ ਦੂਜੀ ਅਰਜ਼ੀ ਵਿਚ ਕਰੀਬ 3 Million ਡਾਲਰ ਦਾ ਪੀ.ਪੀ.ਪੀ. ਕਰਜ਼ ਮੰਗਿਆ ਸੀ ਅਤੇ ਇਹ ਝੂਠਾ ਦਾਅਵਾ ਕੀਤਾ ਸੀ ਕਿ ਉਸ ਦੇ ਕਾਰੋਬਾਰ ਵਿਚ 250 ਕਰਮੀ ਕੰਮ ਕਰ ਰਹੇ ਹਨ ਜਿਹਨਾਂ ਦੀ ਔਸਤ ਸਮੂਹਿਕ ਮਹੀਨਵਾਰ ਆਮਦਨ 1.2 Million ਡਾਲਰ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਟੈਕਸਾਸ ਕਾਰਜ ਬਲ ਕਮਿਸ਼ਨ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਕਿ ਰਾਏ ਜਾਂ ਉਸ ਦੇ ਕਥਿਤ ਕਾਰੋਬਾਰ ‘ਰਾਏ ਫੈਮਿਲੀ ਐੱਲ.ਐੱਲ.ਸੀ.’ ਵੱਲੋਂ ਕਿਸੇ ਕਰਮੀ ਨੂੰ ਭੁਗਤਾਨ ਕੀਤੇ ਜਾਣ ਦਾ ਕੋਈ ਰਿਕਾਰਡ ਨਹੀਂ ਹੈ।


Share