ਭਾਰਤੀ-ਅਮਰੀਕੀ ਗਾਇਕਾ ਰਵੀਨਾ ਅਰੋੜਾ ਵੱਲੋਂ ਬਾਲੀਵੁੱਡ ਦੇ ਰੰਗ ’ਚ ਰੰਗੀ ‘ਮਿਊਜ਼ਕ ਵੀਡੀਓ’ ਜਾਰੀ

248
ਰਵੀਨਾ ਅਰੋੜਾ
Share

ਸੈਕਰਾਮੈਂਟੋ, 19 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਿਊਯਾਰਕ ’ਚ ਰਹਿੰਦੀ ਭਾਰਤੀ ਮੂਲ ਦੀ ਆਰ ਐਂਡ ਬੀ ਗਾਇਕਾ ਰਵੀਨਾ ਅਰੋੜਾ ਜਿਸ ਨੇ 2019 ਵਿਚ ਆਪਣੀ ਪਹਿਲੀ ਐਲਬਮ ‘ਲੂਸਿਡ’ ਨਾਲ ਸੰਗੀਤ ਸਨਅਤ ਦਾ ਧਿਆਨ ਖਿੱਚਿਆ ਸੀ, ਨੇ ਬਾਲੀਵੁੱਡ ਦੇ ਰੰਗ ਵਿਚ ਰੰਗੀ ਮਿਊਜ਼ਿਕ ਵੀਡੀਓ ਜਾਰੀ ਕੀਤੀ ਹੈ। ਕੂਈਨਜ਼ ’ਚ ਜੰਮੀ-ਪਲੀ ਰਵੀਨਾ ਨੇ ਟਵਿੱਟਰ ਨਾਲ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਮੈ ਇਹ ‘ਰਸ਼’ ਗਾਣਾ ਕੁਝ ਸਾਲ ਪਹਿਲਾਂ ਲਿਖਿਆ ਸੀ ਤੇ ਮੈ ਇਸ ਸੰਗੀਤ ਵੀਡੀਓ ’ਚ ਬਾਲੀਵੁੱਡ ਦੀ ਰਾਜਕੁਮਾਰੀ ਹੋਣ ਵਰਗਾ ਅਹਿਸਾਸ ਕੀਤਾ ਹੈ। ਵੀ ਮੈਗਜ਼ੀਨ ਅਨੁਸਾਰ ‘ਰਸ਼’ ਰਵੀਨਾ ਦਾ ਦਿਲ ਦੀਆਂ ਗਹਿਰਾਈਆਂ ਨੂੰ ਛੂਹ ਲੈਣ ਵਾਲਾ ਗੀਤ ਹੈ। ਇਹ ਇਕ ਸ਼ਾਨਦਾਰ ਪੇਸ਼ਕਾਰੀ ਹੈ। ਅਰੋੜਾ ਦੀ ‘ਲੂਸਿਡ’ ਨੂੰ ਪਬਲਿਕ ਰੇਡੀਓ ਬਰਾਡਕਾਸਟਿੰਗ ਕਾਰਪੋਰੇਸ਼ਨ ਐੱਨ.ਪੀ.ਆਰ. ਦੇ ਸੰਗੀਤ ਸਟਾਫ ਨੇ 2019 ਦੀ ਸਭ ਤੋਂ ਵਧੀਆ ਐਲਬਮਾਂ ਵਿਚੋਂ ਇਕ ਕਰਾਰ ਦਿੱਤਾ ਸੀ।

Share