ਭਾਰਤੀ-ਅਮਰੀਕੀ ਕੁੜੀ ਨੇ ਰੱਖਿਆ ਨਾਸਾ ਦੇ ਮੰਗਲ ‘ਤੇ ਜਾਣ ਵਾਲੇ ਪਹਿਲੇ ਹੈਲੀਕਾਪਟਰ ਦਾ ਨਾਂ

953
Share

ਵਾਸ਼ਿੰਗਟਨ, 3 ਮਈ (ਪੰਜਾਬ ਮੇਲ)- ਅਮਰੀਕੀ ਪੁਲਾੜ ਖੋਜ ਏਜੰਸੀ ਨਾਸਾ ਦੇ ਪਹਿਲੇ ‘ਮੰਗਲ ਹੈਲੀਕਾਪਟਰ’ ਨੂੰ ਨਾਂਅ ਮਿਲ ਗਿਆ ਹੈ। ਭਾਰਤੀ ਮੂਲ ਦੀ ਵਨੀਜਾ ਰੂਪਾਣੀ (17) ਨੇ ਨਾਸਾ ਦੇ ਮੰਗਲ ਗ੍ਰਹਿ ਦੇ ਲਈ ਬਣਾਏ ਗਏ ਪਹਿਲੇ ਹੈਲੀਕਾਪਟਰ ਨੂੰ ‘ਇੰਜੀਨਿਊਟੀ’ ਨਾਂਅ ਦਿੱਤਾ ਹੈ।
ਇਸ ਦਾ ਨਾਂਅ ਰੱਖਣ ਦਾ ਮੌਕਾ ਅਮਰੀਕਾ ‘ਚ ਨਾਰਥਪੋਰਟ, ਅਲਬਾਮਾ ‘ਚ ਰਹਿਣ ਵਾਲੀ ਜੂਨੀਅਰ ਹਾਈ ਸਕੂਲ ਦੀ ਵਿਦਿਆਰਥਣ ਰੂਪਾਣੀ ਨੂੰ ਉਦੋਂ ਮਿਲਿਆ, ਜਦੋਂ ਉਸ ਨੇ ਨਾਸਾ ਦੀ ‘ਨੇਮ ਦਾ ਰੋਵਰ’ ਪ੍ਰਤੀਯੋਗਤਾ ‘ਚ ਹਿੱਸਾ ਲਿਆ। ‘ਇੰਜੀਨਿਊਟੀ’ ਦਾ ਅਰਥ ‘ਸੂਖਮ ਬੁੱਧਤਾ’ ਹੁੰਦਾ ਹੈ। ਰੂਪਾਣੀ ਨੇ ਪ੍ਰਤੀਯੋਗਤਾ ਰਾਹੀਂ ਇਸ ਨਾਂਅ ਬਾਰੇ ਦੱਸਿਆ, ਜਿਸ ਨੂੰ ਮੰਨ ਲਿਆ ਗਿਆ। ਨਾਸਾ ਨੇ ਮਾਰਚ ‘ਚ ਐਲਾਨ ਕੀਤਾ ਸੀ ਕਿ ਉਸ ਦੇ ਅਗਲੇ ਰੋਵਰ ਦਾ ਨਾਂਅ ‘ਪਰਸਵਿਨਰਸ’ ਹੋਵੇਗਾ, ਜੋ 7ਵੀਂ ਜਮਾਤ ਦੇ ਵਿਦਿਆਰਤੀ ਅਲੈਗਜੈਂਡਰ ਮੈਥਰ ਨੇ ਰੱਖਿਆ ਸੀ। ਇਸ ਪ੍ਰਤੀਯੋਗਤਾ ‘ਚ ਅਮਰੀਕਾ ਦੇ ਹਰ ਰਾਜ ਤੇ ਖੇਤਰ ਦੇ ਕੁੱਲ 28 ਹਜ਼ਾਰ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਰੂਪਾਣੀ ਨੇ ਲੇਖ ‘ਚ ਲਿਖਿਆ ਸੀ ਕਿ ਇੰਜੀਨਿਊਟੀ ਉਹ ਚੀਜ਼ ਹੈ, ਜੋ ਵਿਲੱਖਣ ਚੀਜ਼ਾਂ ਨੂੰ ਸਿੱਧ ਕਰਨ ਲਈ ਲੋਕਾਂ ਦੀ ਮਦਦ ਕਰਦੀ ਹੈ। ਇੰਜੀਨਿਊਟੀ ਅਤੇ ਪਰਸਨਿਵਰਸ ਦੇ ਜੁਲਾਈ ‘ਚ ਲਾਂਚ ਦਾ ਕਰਨ ਦਾ ਪ੍ਰੋਗਰਾਮ ਹੈ ਅਤੇ ਇਹ ਅਗਲੇ ਸਾਲ ਫਰਵਰੀ ‘ਚ ਮੰਗਲ ਗ੍ਰਹਿ ਦੇ ਜੇਜੇਰੋ ਟੋਏ ‘ਚ ਉਤਰੇਗਾ, ਜੋ 3.5 ਅਰਬ ਸਾਲ ਪਹਿਲਾਂ ਹੋਂਦ ‘ਚ ਆਈ ਇੱਕ ਝੀਲ ਦਾ ਸਥਾਨ ਹੈ।


Share