ਭਾਰਤੀ-ਅਮਰੀਕੀ ਅਕਾਸ਼ ਪਟੇਲ ਵਿਦੇਸ਼ੀ ਭਾਸ਼ਾਵਾਂ ਬਾਰੇ ਅਮਰੀਕੀ ਕੌਂਸਲ ਦੇ ਪ੍ਰਧਾਨ ਚੁਣੇ ਗਏ

183
ਅਕਾਸ਼ ਪਟੇਲ
Share

ਸੈਕਰਾਮੈਂਟੋ, 22 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਟੈਕਸਾਸ ਦੇ ਇਕ ਸਕੂਲ ’ਚ ਸਪੈਨਿਸ਼ ਭਾਸ਼ਾ ਦੇ ਅਧਿਆਪਕ ਭਾਰਤੀ ਮੂਲ ਦੇ ਅਮਰੀਕੀ ਅਕਾਸ਼ ਪਟੇਲ ਵਿਦੇਸ਼ੀ ਭਾਸ਼ਾਵਾਂ ਦੀ ਪੜ੍ਹਾਈ ਸਬੰਧੀ ਅਮਰੀਕਨ ਕੌਂਸਲ ਦੇ ਅਗਲੇ ਪ੍ਰਧਾਨ ਹੋਣਗੇ। ਉਹ 2023 ’ਚ ਆਪਣਾ ਅਹੁਦਾ ਸੰਭਾਲਣਗੇ। ਓਕਲਾਹੋਮਾ ਦਿਹਾਤੀ ਖੇਤਰ ’ਚ ਵੱਡੇ ਹੋਏ ਪਟੇਲ 5 ਭਾਸ਼ਾਵਾਂ ਜਾਣਦੇ ਹਨ ਤੇ ਉਹ 50 ਤੋਂ ਵਧ ਦੇਸ਼ਾਂ ਦਾ ਸਫਰ ਕਰ ਚੁੱਕੇ ਹਨ। ਪਟੇਲ ਨੇ ਜਾਰੀ ਇਕ ਬਿਆਨ ’ਚ ਕਿਹਾ ਹੈ ਕਿ ਉਹ ਕੌਮਾਂਤਰੀ ਸਿੱਖਿਆ ਤੇ ਵੱਖ-ਵੱਖ ਸੱਭਿਆਚਾਰਾਂ ’ਚ ਆਪਸੀ ਸੂਝ-ਬੂਝ ਦੇ ਪਾੜੇ ਨੂੰ ਖਤਮ ਕਰਨ ਲਈ ਕੁਝ ਕਰਨਾ ਚਹੁੰਦੇ ਹਨ। ਪਟੇਲ ਇਸ ਸਮੇਂ ਟੈਕਸਾਸ ਦੇ ਇਗਨਾਈਟ ਮਿਡਲ ਸਕੂਲ ਡਲਾਸ ਵਿਚ ਸਪੈਨਿਸ਼ ਭਾਸ਼ਾ ਦੇ ਅਧਿਆਪਕ ਹਨ। ਇਸ ਤੋਂ ਪਹਿਲਾਂ ਉਹ ਓਕਲਾਹੋਮਾ ਦੇ ਇਕ ਐਲੀਮੈਂਟਰੀ ਸਕੂਲ ਵਿਚ ਅਧਿਆਪਕ ਸਨ।

Share