ਭਾਰਤੀ-ਅਮਰੀਕੀਆਂ ਵੱਲੋਂ ਜੋਅ ਬਾਇਡਨ ਤੇ ਕਮਲਾ ਹੈਰਿਸ ਦੇ ਪੱਖ ‘ਚ ਰੈਲੀ

563
Share

ਸੈਕਰਾਮੈਂਟੋ, 21 ਅਕਤੂਬਰ (ਪੰਜਾਬ ਮੇਲ) – ਭਾਰਤੀ-ਅਮਰੀਕੀਆਂ ਨੇ ਡੈਮੋਕਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਾਇਡਨ ਅਤੇ ਕਮਲਾ ਹੈਰਿਸ ਦੇ ਪੱਖ ‘ਚ ਕੈਲੀਫੋਰਨੀਆ ‘ਚ ਰੈਲੀ ਕੀਤੀ। ‘ਗੈਟ ਆਊਟ ਦਿ ਵੋਟ’ ਰੈਲੀ ਦਾ ਪ੍ਰਬੰਧ ਅਜੈ ਅਤੇ ਵਿਨੀਤਾ ਭੁਟੋਰੀਆ ਨੇ ਕੀਤਾ ਸੀ। ਰੈਲੀ ਨੂੰ ਸੰਬੋਧਨ ਕਰਦਿਆਂ ਹੋਟਲ ਮਾਲਿਕ ਅਸ਼ੋਕ ਭੱਟ ਨੇ ਕਿਹਾ ਕਿ ਭਾਰਤੀ-ਅਮਰੀਕੀਆਂ ਅਤੇ ਅਗਲੀ ਪੀੜ੍ਹੀ ਦੇ ਭਵਿੱਖ ਲਈ ਬਾਇਡਨ ਅਤੇ ਹੈਰਿਸ ਦੀ ਜਿੱਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹੈਰਿਸ ਦੀ ਜਿੱਤ ਨਾਲ ਅਮਰੀਕਾ ‘ਚ ਇਤਿਹਾਸ ਬਣ ਜਾਵੇਗਾ ਕਿਉਂਕਿ ਉਹ ਉਪ ਰਾਸ਼ਟਰਪਤੀ ਦੇ ਅਹੁਦੇ ‘ਤੇ ਬੈਠਣ ਵਾਲੀ ਪਹਿਲੀ ਮਹਿਲਾ ਬਣ ਜਾਵੇਗੀ। ਭੁਟੋਰੀਆ ਨੇ ਕਿਹਾ ਕਿ ਇਹ ਸਭ ਤੋਂ ਅਹਿਮ ਚੋਣ ਹੈ ਅਤੇ ਮੁਲਕ ਨੂੰ ਚਾਰ ਸੰਕਟਾਂ ਜਨ ਸਿਹਤ, ਆਰਥਿਕ, ਫਿਰਕੂ ਅਨਿਆਂ ਅਤੇ ਵਾਤਾਵਰਨ ਪਰਿਵਰਤਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਖਣ ਏਸ਼ਿਆਈ ਭਾਈਚਾਰੇ ਨੂੰ ਬਾਇਡਨ-ਹੈਰਿਸ ਦੀ ਜਿੱਤ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਮਰੀਕੀਆਂ ਨੂੰ ਅਜਿਹੇ ਰਾਸ਼ਟਰਪਤੀ ਦੀ ਲੋੜ ਹੈ, ਜੋ ਮਨੁੱਖਤਾ ਬਾਰੇ ਵਧੇਰੇ ਸੋਚੇ ਅਤੇ ਵੰਡੀਆਂ ਨਾ ਪਾਵੇ। ਰੈਲੀ ‘ਚ ‘ਅਬਕੀ ਬਾਰ ਬਾਇਡਨ ਸਰਕਾਰ’ ਦਾ ਨਾਅਰਾ ਦਿੱਤਾ।


Share