ਭਾਰਤੀ-ਅਮਰੀਕੀਆਂ ਵੱਲੋਂ ਓ.ਸੀ.ਆਈ. ਕਾਰਡਧਾਰਕਾਂ ‘ਤੇ ਕੋਰੋਨਾਵਾਇਰਸ ਕਾਰਨ ਯਾਤਰਾ ਪਾਬੰਦੀਆਂ ‘ਚ ਢਿੱਲ ਦਾ ਸਵਾਗਤ

826
Share

ਵਾਸ਼ਿੰਗਟਨ, 23 ਮਈ (ਪੰਜਾਬ ਮੇਲ)- ਭਾਰਤੀ-ਅਮਰੀਕੀਆਂ ਨੇ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕਾਂ ਯਾਨਿ ਓ.ਸੀ.ਆਈ. ਕਾਰਡਧਾਰਕਾਂ ‘ਤੇ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਯਾਤਰਾ ਸਬੰਧੀ ਪਾਬੰਦੀਆਂ ਵਿਚ ਢਿੱਲ ਦੇ ਭਾਰਤ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਓ.ਸੀ.ਆਈ. ਕਾਰਡ ਵਿਸ਼ਵ ਪੱਧਰ ‘ਤੇ ਭਾਰਤੀ ਮੂਲ ਦੇ ਲੋਕਾਂ ਨੂੰ ਜਾਰੀ ਕੀਤਾ ਜਾਂਦਾ ਹੈ। ਇਨ੍ਹਾਂ ਲੋਕਾਂ ਨੂੰ ਵੋਟ ਦੇਣ ਅਤੇ ਸਰਕਾਰੀ ਸੇਵਾ ਦਾ ਹਿੱਸਾ ਬਨਣ ਅਤੇ ਖੇਤੀਬਾੜੀ ਭੂਮੀ ਖਰੀਦਣ ਦਾ ਅਧਿਕਾਰ ਨਹੀਂ ਹੁੰਦਾ। ਹਾਲਾਂਕਿ ਇਸ ਦੇ ਇਲਾਵਾ ਇਨ੍ਹਾਂ ਨੂੰ ਭਾਰਤੀ ਨਾਗਰਿਕਾਂ ਦੀ ਤਰ੍ਹਾਂ ਹੀ ਸਾਰੇ ਅਧਿਕਾਰ ਹੁੰਦੇ ਹਨ।
ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਵਿਦੇਸ਼ ਵਿਚ ਫਸੇ ਕੁੱਝ ਸ਼ਰੇਣੀਆਂ ਦੇ ਓ.ਸੀ.ਆਈ. ਕਾਰਡਧਾਰਕਾਂ ਨੂੰ ਦੇਸ਼ ਵਿਚ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਸਰਕਾਰ ਨੇ ਕੋਵਿਡ-19 ਮਹਾਮਾਰੀ ਕਾਰਨ ਨਵੀਆਂ ਕੌਮਾਂਤਰੀ ਯਾਤਰਾ ਪਾਬੰਦੀਆਂ ਕਾਰਨ ਵਿਦੇਸ਼ੀ ਨਾਗਰਿਕਾਂ ਅਤੇ ਓ.ਸੀ.ਆਈ. ਕਾਰਡਧਾਰਕਾਂ ਦਾ ਵੀਜ਼ਾ ਮੁਲਤਵੀ ਕਰ ਦਿੱਤਾ ਸੀ। ਭਾਰਤ ਵਿਚ ਵੀਜ਼ਾਮੁਕਤ ਯਾਤਰਾ ਦੀ ਛੂਟ ਨਾਲ ਅਮਰੀਕਾ ਵਰਗੇ ਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਭਾਰਤੀ ਮੂਲ ਦੇ ਲੋਕਾਂ ਅਤੇ ਭਾਰਤੀ ਨਾਗਰਿਕਾਂ ਨੂੰ ਪਰੇਸ਼ਾਨੀ ਹੋ ਰਹੀ ਸੀ। ਇਨ੍ਹਾਂ ਵਿਚ ਕਾਫ਼ੀ ਗਿਣਤੀ ਵਿਚ ਲੋਕਾਂ ਦੇ ਬੱਚੇ ਓ.ਸੀ.ਆਈ. ਕਾਰਡਧਾਰਕ ਹਨ, ਕਿਉਂਕਿ ਉਨ੍ਹਾਂ ਦਾ ਜਨਮ ਇੱਥੇ ਹੋਇਆ। ਆਰਥਿਕ ਸੰਕਟ ਕਾਰਨ ਆਪਣੀ ਨੌਕਰੀ ਗਵਾ ਚੁੱਕੇ ਕਈ ਭਾਰਤੀ ਮਾਪਿਆਂ ਨੂੰ ਭਾਰਤ ਪਰਤਣ ਲਈ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣਾਂ ਵਿਚ ਸਵਾਰ ਹੋਣ ਦੀ ਇਜਾਜ਼ਤ ਨਹੀਂ ਮਿਲੀ ਸੀ, ਕਿਉਂਕਿ ਉਨ੍ਹਾਂ ਦੇ ਬੱਚੇ ਓ.ਸੀ.ਆਈ. ਕਾਰਡਧਾਰਕ ਹਨ। ਇਸ ਦੇ ਮੱਦੇਨਜ਼ਰ ਕਈ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਸੀ।
ਉਨ੍ਹਾਂ ਸੋਸ਼ਲ ਮੀਡੀਆ ਜ਼ਰੀਏ ਆਪਣੀ ਪਰੇਸ਼ਾਨੀ ਦਾ ਜ਼ਿਕਰ ਭਾਰਤੀ ਨੇਤਾਵਾਂ ਦੇ ਸਾਹਮਣੇ ਕੀਤਾ ਸੀ। ਸਾਮਾਜਿਕ ਕਾਰਜਕਰਤਾ ਅਤੇ ਜੈਪੁਰ ਫੁੱਟ ਯੂ.ਐਸ.ਏ. ਦੇ ਚੇਅਰਮੈਨ ਪ੍ਰੇਮ ਭੰਡਾਰੀ ਨੇ ਕਿਹਾ ਕਿ ਇਹ ਓ.ਸੀ.ਆਈ. ਕਾਰਡਧਾਰਕਾਂ ਲਈ ਵੱਡੀ ਰਾਹਤ ਹੈ। ਗੀਤਾ ਸੋਮਾਨੀ ਨੇ ਕਿਹਾ ਕਿ ਇਸ ਨਾਲ ਮਾਪਿਆਂ ਨੂੰ ਕਾਫ਼ੀ ਰਾਹਤ ਮਿਲੀ ਹੈ। ਉਨ੍ਹਾਂ ਦੇ ਨਾਬਾਲਗ ਬੱਚੇ ਓ.ਸੀ.ਆਈ. ਕਾਰਡਧਾਰਕ ਹਨ ਅਤੇ ਉਨ੍ਹਾਂ ਨੂੰ ਵੀ ਭਾਰਤ ਵਾਪਸ ਜਾਣ ਦੀ ਜ਼ਰੂਰਤ ਹੈ। ਸੋਮਾਨੀ ਨੇ ਕਿਹਾ ਕਿ ਇਕ ਪਰਿਵਾਰ ਵਿਚ ਉਨ੍ਹਾਂ ਦੀ 6 ਸਾਲ ਦੀ ਧੀ ਓ.ਸੀ.ਆਈ. ਕਾਰਡਧਾਰਕ ਹੈ ਅਤੇ ਬਾਕੀ ਭਾਰਤੀ ਨਾਗਰਿਕ ਅਤੇ ਉਨ੍ਹਾਂ ਦਾ ਵੀਜਾ ਖ਼ਤਮ ਹੋਣ ਜਾ ਰਿਹਾ ਹੈ ਪਰ ਓ.ਸੀ.ਆਈ. ਕਾਰਡਧਾਰਕਾਂ ‘ਤੇ ਯਾਤਰਾ ਪਾਬੰਦੀ ਕਾਰਨ ਉਹ ਯਾਤਰਾ ਨਹੀਂ ਕਰ ਪਾ ਰਹੇ ਸਨ। ਸੋਮਾਨੀ ਨੇ ਕਿਹਾ ਕਿ ਹੁਣ ਉਹ ਘਰ ਵਾਪਸ ਪਰਤਣ ਦੀ ਤਿਆਰੀ ਕਰ ਰਹੇ ਹਨ।


Share