ਭਾਰਤੀਆਂ ਲਈ ਜਾਰੀ ਕੀਤੇ ਜਾਣਗੇ ਈ-ਪਾਸਪੋਰਟ

202
Share

ਨਵੀਂ ਦਿੱਲੀ, 2 ਫਰਵਰੀ (ਪੰਜਾਬ ਮੇਲ)- ਕੇਂਦਰੀ ਵਿੱਤ ਮੰਤਰੀ ਵਲੋਂ ਕੀਤੇ ਐਲਾਨ ਅਨੁਸਾਰ ’ਚ ਜਨਤਾ ਦੀ ਸਹੂਲਤ ਲਈ ਅਗਲੇ ਸਾਲ ਤੋਂ ਈ-ਪਾਸਪੋਰਟ ਜਾਰੀ ਕੀਤੇ ਜਾਣਗੇ। ਈ-ਪਾਸਪੋਰਟ ’ਚ ਚਿਪ ਅਤੇ ਆਧੁਨਿਕ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ। ਜਾਣਕਾਰੀ ਮੁਤਾਬਿਕ ਈ-ਪਾਸਪੋਰਟ ਅੰਤਰਰਾਸ਼ਟਰੀ ਨਿਯਮਾਂ ਮੁਤਾਬਿਕ ਹੋਣਗੇ, ਜਿਸ ’ਚ ਕਈ ਸੁਰੱਖਿਆ ਗੁਣ ਹੋਣਗੇ।
ਈ-ਪਾਸਪੋਰਟ ਨਾਲ ਨਾਗਰਿਕਾਂ ਨੂੰ ਵਿਦੇਸ਼ ਦੀ ਯਾਤਰਾ ’ਚ ਸਹੂਲਤ ਮਿਲੇਗੀ।
ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਇਹ ਤਕਨਾਲੋਜੀ ਸਾਲ 2022-23 ’ਚ ਜਾਰੀ ਹੋਵੇਗੀ। ਇਸ ਨਾਲ ਨਾਗਰਿਕਾਂ ਨੂੰ ਵਿਦੇਸ਼ ਯਾਤਰਾ ’ਚ ਆਸਾਨੀ ਹੋਵੇਗੀ। ਇਹ ਚਿਪ ਡਾਟਾ ਨਾਲ ਜੁੜੀ ਸੁਰੱਖਿਆ ਨੂੰ ਬਿਹਤਰ ਕਰਨ ਲਈ ਇਸਤੇਮਾਲ ਕੀਤਾ ਜਾਵੇਗਾ। ਈ-ਪਾਸਪੋਰਟ ਵਿਚ ਵਧੇਰੇ ਸੁਰੱਖਿਆ ਫੀਚਰ ਹੋਣਗੇ ਅਤੇ ਇਸ ਨਾਲ ਰੇਡੀਓ-ਫ੍ਰੀਕਵੈਂਸੀ ਪਹਿਚਾਣ ਅਤੇ ਬਾਇਓਮੈਟਿਰਕਸ ਦਾ ਇਸਤੇਮਾਲ ਕੀਤਾ ਜਾਵੇਗਾ।
ਈ-ਪਾਸਪੋਰਟ ਆਮ ਤੌਰ ’ਤੇ ਤੁਹਾਡੇ ਰੈਗੂਲਰ ਪਾਸਪੋਰਟ ਦਾ ਡਿਜੀਟਲ ਰੂਪ ਹੋਵੇਗਾ। ਇਸ ਵਿਚ ਇਲੈਕਟ੍ਰਾਨਿਕ ਚਿਪ ਲੱਗੀ ਹੋਵੇਗੀ, ਜੋ ਡਾਟਾ ਸਕਿਓਰਿਟੀ ’ਚ ਮਦਦ ਕਰੇਗੀ। ਇਸ ਮਾਈਕ੍ਰੋਚਿਪ ਵਿਚ ਪਾਸਪੋਰਟ ਹੋਲਡਰ ਦਾ ਨਾਂ ਅਤੇ ਜਨਮ ਤਾਰੀਖ ਸਮੇਤ ਦੂਜੀਆਂ ਜਾਣਕਾਰੀਆਂ ਹੋਣਗੀਆਂ।
ਖ਼ਾਸ ਗੱਲ ਇਹ ਹੈ ਕਿ ਇਸ ਪਾਸਪੋਰਟ ਦੇ ਜਾਰੀ ਹੋਣ ਤੋਂ ਬਾਅਦ ਨਾਗਰਿਕਾਂ ਨੂੰ ਇਮੀਗ੍ਰੇਸ਼ਨ ਲਈ ਲੱਗਣ ਵਾਲੀਆਂ ਲੰਬੀਆਂ ਲਾਈਨਾਂ ਤੋਂ ਛੁਟਕਾਰਾ ਮਿਲੇਗਾ। ਇਸ ਵਿਚ ਲੱਗੀ ਚਿਪ ਦੀ ਮਦਦ ਨਾਲ ਪਾਸਪੋਰਟ ਨੂੰ ਆਸਾਨੀ ਨਾਲ ਇਮੀਗ੍ਰੇਸ਼ਨ ਕਾਊਂਟਰ ’ਤੇ ਸਕੈਨ ਕੀਤਾ ਜਾਵੇਗਾ।

Share