ਭਾਰਤੀਆਂ ਦੇ ਹਰਮਨਪਿਆਰੇ ਐੱਚ-1ਬੀ ਵੀਜ਼ਾ ਦੀ ਚੋਣ ਪ੍ਰਕਿਰਿਆ ਪੂਰੀ

51
Share

ਵਾਸ਼ਿੰਗਟਨ, 1 ਅਪ੍ਰੈਲ  (ਪੰਜਾਬ ਮੇਲ)- ਵਿੱਤੀ ਵਰ੍ਹੇ 2022 ਲਈ ਅਮਰੀਕਾ ਨੇ ਐੱਚ-1ਬੀ ਵੀਜ਼ੇ ਲਈ ਜਿੰਨਾ ਕੋਟਾ ਤੈਅ ਕੀਤਾ ਸੀ, ਉਸ ਲਈ ਬਿਨੈ ਮਿਲ ਚੁੱਕੇ ਹਨ। ਹੁਣ ਅਮਰੀਕੀ ਫੈਡਰਲ ਏਜੰਸੀ ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐੱਸਸੀਆਈਐੱਸ) ਬਿਨੈ ਦੀ ਸਕ੍ਰੀਨਿੰਗ ਕਰ ਰਹੀ ਹੈ। ਯੂਐੱਸਸੀਆਈਐੱਸ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਚੋਣ ਹੋ ਗਈ ਹੈ ਤੇ ਪਹਿਲੀ ਅਪ੍ਰਰੈਲ 2021 ਤੋਂ ਬਿਨੈ ਪ੍ਰਕਿਰਿਆ ਸ਼ੁਰੂ ਕਰ ਸਕਦੇ ਹਨ। ਦੱਸਣਯੋਗ ਹੈ ਕਿ ਬਾਇਡਨ ਪ੍ਰਸ਼ਾਸਨ ਨੇ ਫਰਵਰੀ 2021 ‘ਚ ਟਰੰਪ ਪ੍ਰਸ਼ਾਸਨ ਦੀ ਐੱਚ-1ਬੀ ਨੀਤੀ ਨੂੰ ਕੁਝ ਹੋਰ ਸਮੇਂ ਤਕ ਰੋਕਣ ਦਾ ਐਲਾਨ ਕੀਤਾ ਸੀ ਤਾਂ ਕਿ ਇਮੀਗ੍ਰੇਸ਼ਨ ਏਜੰਸੀ ਨੂੰ ਰਜਿਸਟ੍ਰੇਸ਼ਨ ‘ਚ ਤਬਦੀਲ ਕਰਨ ਤੇ ਉਸ ਨੂੰ ਲਾਗੂ ਕਰਨ ਲਈ ਸਮਾਂ ਮਿਲ ਸਕੇ। ਸੱਤ ਜਨਵਰੀ ਨੂੰ ਯੂਐੱਸਸੀਆਈਸੀ ਨੇ ਐੱਚ-1ਬੀ ਵੀਜ਼ੇ ਲਈ ਰਵਾਇਤੀ ਲਾਟਰੀ ਸਿਸਟਮ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਟਰੰਪ ਪ੍ਰਸ਼ਾਸਨ ਦਾ ਨਿਯਮ ਨੌਂ ਮਾਰਚ ਤੋਂ ਲਾਗੂ ਹੋਣ ਵਾਲਾ ਸੀ।

ਐੱਚ-1ਬੀ ਵੀਜ਼ਾ ਇਕ ਗ਼ੈਰ ਬਸ਼ਿੰਦਿਆਂ ਲਈ ਵੀਜ਼ਾ ਹੈ। ਉਹ ਕਿਸੇ ਮੁਲਾਜ਼ਮ ਨੂੰ ਅਮਰੀਕਾ ‘ਚ ਛੇ ਸਾਲ ਕੰਮ ਕਰਨ ਲਈ ਜਾਰੀ ਕੀਤਾ ਜਾਂਦਾ ਹੈ। ਅਮਰੀਕਾ ‘ਚ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਇਹ ਵੀਜ਼ਾ ਅਜਿਹੇ ਕੁਸ਼ਲ ਕਾਮਿਆਂ ਨੂੰ ਰੱਖਣ ਲਈ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਅਮਰੀਕਾ ‘ਚ ਕਮੀ ਹੋਵੇ। ਇਸ ਵੀਜ਼ੇ ਲਈ ਕੁਝ ਸ਼ਰਤਾਂ ਵੀ ਹਨ। ਜਿਵੇਂ ਇਸ ਨੂੰ ਪਾਉਣ ਵਾਲੇ ਵਿਅਕਤੀ ਦਾ ਗ੍ਰੈਜੂਏਟ ਹੋਣ ਦੇ ਨਾਲ-ਨਾਲ ਕਿਸੇ ਇਕ ਖੇਤਰ ‘ਚ ਵਿਸ਼ੇਸ਼ ਯੋਗਤਾ ਹਾਸਲ ਹੋਣੀ ਚਾਹੀਦੀ। ਨਾਲ ਹੀ ਤਨਖ਼ਾਹ ਘੱਟੋ-ਘੱਟ 60 ਹਜ਼ਾਰ ਡਾਲਰ ਤੇ ਅਰਥਾਤ ਕਰੀਬ 40 ਲੱਖ ਰੁਪਏ ਸਾਲਾਨਾ ਹੋਣੀ ਜ਼ਰੂਰੀ ਹੈ। ਇਸ ਵੀਜ਼ੇ ਦੀ ਇਕ ਖਾਸੀਅਤ ਵੀ ਹੈ ਕਿ ਉਹ ਹੋਰ ਦੇਸ਼ਾਂ ਦੇ ਲੋਕਾਂ ਲਈ ਅਮਰੀਕਾ ‘ਚ ਵਸਣ ਦਾ ਰਾਹ ਵੀ ਸੌਖਾ ਕਰਦਾ ਹੈ। ਐੱਚ-1ਬੀ ਵੀਜ਼ਾ ਧਾਰਕ ਪੰਜ ਸਾਲ ਤੋਂ ਬਾਅਦ ਸਥਾਈ ਨਾਗਰਕਿਤਾ ਲਈ ਬਿਨੈ ਕਰ ਸਕਦਾ ਹੈ। ਇਸ ਵੀਜ਼ਾ ਦੀ ਮੰਗ ਏਨੀ ਜ਼ਿਆਦਾ ਹੈ ਕਿ ਇਸ ਨੂੰ ਹਰੇਕ ਸਾਲ ਲਾਟਰੀ ਰਾਹੀਂ ਜਾਰੀ ਕੀਤਾ ਜਾਂਦਾ ਹੈ। ਐੱਚ-1ਬੀ ਵੀਜ਼ੇ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਟੀਸੀਐੱਸ, ਵਿਪਰੋ, ਇੰਫੋਸਿਸ ਤੇ ਟੈੱਕ ਮਹਿੰਦਰਾ ਵਰਗੀ 50 ਤੋਂ ਜ਼ਿਆਦਾ ਭਾਰਤੀ ਆਈਟੀ ਕੰਪਨੀਆਂ ਤੋਂ ਇਲਾਵਾ ਮਾਈਕ੍ਰੋਸਾਫਟ ਤੇ ਗੂਗਲ ਵਰਗੀਆਂ ਵੱਡੀਆਂ ਅਮਰੀਕੀ ਕੰਪਨੀਆਂ ਵੀ ਕਰਦੀਆਂ ਹਨ। ਭਾਰਤੀ ਆਈਟੀ ਪ੍ਰਰੋਫੈਸ਼ਨਲ ਵਿਚਾਲੇ ਐੱਚ-1ਬੀ ਵੀਜ਼ਾ ਕਾਫੀ ਪ੍ਰਚਲਿਤ ਹੈ।


Share